ਨਵੀਂ ਦਿੱਲੀ ਚ ਆਜ਼ਾਦੀ ਦਿਵਸ ਨੂੰ ਸਮਰਪਿਤ ਕੌਮੀ ਕਵੀ ਦਰਬਾਰ.

ਲਲਿਤ ਬੇਰੀ

ਲੁਧਿਆਣਾ /ਨਵੀਂ ਦਿੱਲੀ ,10 ਅਗਸਤ :

ਪੰਜਾਬੀ ਅਕਾਦਮੀ ਦਿੱਲੀ ਵੱਲੋਂ ਅੱਜ ਸ਼ਾਮੀਂ ਸ਼੍ਰੀ ਰਾਮ ਸੈਂਟਰ ਮੰਡੀ ਹਾਊਸ ਨਵੀਂ ਦਿੱਲੀ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਪੰਜਾਬੀ ਕੌਮੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਚ ਪੰਜਾਬੀ ਕਵੀ ਗੁਰਭਜਨ ਗਿੱਲ, ਮਨਜਿੰਦਰ ਧਨੋਆ , ਡਾ: ਵਨੀਤਾ, ਡਾ: ਮਨਮੋਹਨ,  ਵਿਜੈ ਵਿਵੇਕ, ਦਰਸ਼ਨ ਬੁੱਟਰ, ਬਰਜਿੰਦਰ ਚੌਹਾਨ, ਪ੍ਰੋ: ਅਨੂਪ ਵਿਰਕ, ਸੰਦੀਪ ਕੌਰ ਜਸਵਾਲ, ਡਾ: ਸੁਹਿੰਦਰਬੀਰ, ਜਗਸੀਰ ਜੀਦਾ, ਬਚਨ ਬੇਦਿਲ, ਬੂਟਾ ਸਿੰਘ ਚੌਹਾਨ, ਜਰਨੈਲ ਸਿੰਘ ਸਾਬਕਾ ਵਿਧਾਇਕ, ਗਗਨਦੀਪ ਸ਼ਰਮਾ, ਸੁਖਦੀਪ ਕੌਰ ਬਿਰਧਨੌ, ਗੁਰਚਰਨ, ਰੇਣੂੰ ਨੱਯਰ, ਛਿੰਦਰ ਕੌਰ, ਕਸ਼ਮੀਰ ਸਿੰਘ ਨੀਰ, ਡਾ: ਜਸਵਿੰਦਰ ਸਿੰਘ ਪਟਿਆਲਾ, ਦੀਪਕ ਸ਼ਰਮਾ ਚਨਾਰਥਲ,ਅਮਰਿੰਦਰ ਸੋਹਲ ਤੇ ਗੁਰਪ੍ਰੀਤ ਕੌਰ ਅੰਬਾਲਾ ਭਾਗ ਲਿਆ। 

ਕਵੀ ਦਰਬਾਰ ਚ ਮੁੱਖ ਮਹਿਮਾਨ ਸ਼੍ਰੀ ਰਾਮ ਨਿਵਾਸ ਗੋਇਲ ਸਪੀਕਰ ਦਿੱਲੀ ਵਿਧਾਨ ਸਭਾ,ਵਿਸ਼ੇਸ਼ ਮਹਿਮਾਨ ਸ਼੍ਰੀ ਰਾਜਿੰਦਰਪਾਲ ਗੌਤਮ ਸਮਾਜ ਕਲਿਆਣ ਮੰਤਰੀ ਦਿੱਲੀ ਸਰਕਾਰ ਤੇ ਵਿਧਾਇਕ ਸ: ਅਵਤਾਰ ਸਿੰਘ ਕਾਲਕਾ ਪੁੱਜੇ। ਪ੍ਰਧਾਨਗੀ ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਸ: ਜਰਨੈਲ ਸਿੰਘ ਸਾਬਕਾ ਵਿਧਾਇਕ ਨੇ ਕੀਤੀ।

ਅਕਾਦਮੀ ਦੇ ਸਕੱਤਰ ਸ: ਗੁਰਭੇਜ ਸਿੰਘ ਗੋਰਾਇਆ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਮਹਿਮਾਨਾਂ ਤੇ ਕਵੀਆਂ ਦਾ ਧੰਨਵਾਦ ਕੀਤਾ।