ਯਮਲਾ ਜੱਟ ਯਾਦਗਾਰੀ ਪਾਰਕ ਜਵਾਹਰ ਨਗਰ ਵਿਖੇ ਗਾਇਕ ਦੀ ਬਰਸੀ ਮੌਕੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ 20 ਨੂੰ .

ਲੁਧਿਆਣਾ, 18 ਦਸੰਬਰ (ਕੁਨਾਲ ਜੇਤਲੀ) -

ਯਮਲਾ ਜੱਟ ਪਾਰਕ ਵੈਲਫੇਅਰ ਸੁਸਾਇਟੀ ਟੀ (ਰਜਿ) ਵੱਲੋ ਮਸ਼ਹੂਰ ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਬਰਸੀ ਦੇ ਮੌਕੇ ਤੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸੋਸਾਇਟੀ ਦੇ ਚੇਅਰਮੈਨ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਇਹ ਕੈਂਪ ਬੱਸ ਅੱਡੇ ਦੇ ਨੇੜੇ ਜਵਾਹਰ ਕੈਂਪ ਵਿਖੇ ਮਿਤੀ 20 ਦਸੰਬਰ ਬੁੱਧਵਾਰ ਨੂੰ ਸਵੇਰੇ 10 ਵਜੇ ਤੋ ਲੈ ਕੇ ਦੁਪਿਹਰ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਮਸ਼ਹੂਰ ਆਈ ਸਰਜਨ ਡਾ. ਰਮੇਸ਼ ਕੁਮਾਰ ਮਨਸੂਰਾਂ ਆਪਣੀ ਟੀਮ ਨਾਲ ਮਰੀਜ਼ਾਂ ਦੀ ਜਾਂਚ ਕਰਨਗੇ। ਕੈਂਪ ਵਿੱਚ ਮਰੀਜ਼ਾਂ ਨੂੰ ਦਵਾਈਆਂ ਅਤੇ ਚਸ਼ਮੇ ਵੀ ਮੁਫਤ ਦਿਤੇ ਜਾਣਗੇ। ਜਿਹੜੇ ਮਰੀਜ਼ਾਂ ਨੂੰ ਆਪਰੇਸ਼ਨ ਕਰਵਾਉਣ ਦੀ ਲੋੜ ਹੋਵੇਗੀ ਉਹਨਾਂ ਦੇ ਆਪਰੇਸ਼ਨ ਵੀ ਬਾਅਦ ਵਿੱਚ ਮੁਫਤ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੁਧਿਆਣਾ ਭਲਾਈ ਮੰਚ ਦੇ ਪ੍ਰਧਾਨ ਕ੍ਰਿਸ਼ਨ ਗੋਪਾਲ ਰਾਜੂ, ਸਾਬਕਾ ਕੌਂਸਲਰ ਕਪਿਲ ਸੋਨੂ ਅਤੇ ਅਜੈ ਡੰਗ ਵਿਸ਼ੇਸ਼ ਤੌਰ ਤੇ ਸਹਿਯੋਗ ਕਰ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਕੈਂਪ ਦੀ ਤਿਆਰੀ ਵਾਸਤੇ ਇਕ ਮੀਟਿੰਗ ਹੋਈ ਜਿਸ ਵਿੱਚ ਸੋਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਤਾਰੀ ਜਨਰਲ ਸੈਕ੍ਰੇਟਰੀ ਸੰਦੀਪ ਕੁਮਾਰ, ਭਾਗ ਸਿੰਘ ਸੁਨੇਤ, ਵੀਰੇਸ਼ ਮਹਾਜਨ ਅਤੇ ਸੁਮਿਤ ਬਜਾਜ ਸਮੇਤ ਬਾਕੀ ਸਹਿਯੋਗੀ ਵੀ ਹਾਜ਼ਿਰ ਰਹੇ।