ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਪੁਸਤਕ “ਇਲਾਹੀ ਗਿਆਨ ਕਾ ਸਾਗਰ -ਆਦਿ ਗੁਰੂ ਗ੍ਰੰਥ ਸਾਹਿਬ-ਸਰਬ ਸਾਂਝੀ ਗੁਰਬਾਣੀ” ਕੀਤੀ ਗਈ ਰਿਲੀਜ਼ .
ਲੁਧਿਆਣਾ, 20 ਦਸੰਬਰ (ਇੰਦਰਜੀਤ) - ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਵੱਲੋਂ ਪ੍ਰੋ. ਅਨੁਰਾਗ ਸਿੰਘ ਦੁਅਰਾ ਰਚਿਤ ਪੁਸਤਕ “ਇਲਾਹੀ ਗਿਆਨ ਕਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ-ਸਰਬ ਸਾਂਝੀ ਗੁਰਬਾਣੀ” ਦਾ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸੰਤ ਗਿਆਨੀ ਅਮੀਰ ਸਿੰਘ ਜੀ (ਮੁਖੀ ਜਵੱਦੀ ਟਕਸਾਲ) ਨੇ ਕੀਤੀ। ਇਸ ਮੌਕੇ ਡਾ.ਐਸ.ਪੀ ਸਿੰਘ ਓਬਰਾਏ (ਦੁਬਈ) ਅਤੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ (ਤਖ਼ਤ ਸ੍ਰੀ ਪਟਨਾ ਸਾਹਿਬ)ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਵਿੱਚ ਡਾ.ਸਵਰਾਜ ਸਿੰਘ ਸਿੱਖ ਸਕਾਲਰ (ਅਮਰੀਕਾ), ਪ੍ਰੋ. ਅਨੁਰਾਗ ਸਿੰਘ, ਆਰ.ਐਮ.ਸਿੰਘ (ਕਲਾਕਾਰ) ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਹ ਪੁਸਤਕ ਤਿੰਨ ਭਾਸ਼ਾਵਾਂ ਵਿੱਚ ਲਿਖੀ ਇੱਕ ਵਿਲੱਖਣ ਰਚਨਾ ਹੈ ਜਿਸ ਵਿੱਚ 6 ਸਿੱਖ ਗੁਰੂਆਂ, 12 ਭਗਤਾਂ ਅਤੇ 16 ਸ਼ਰਧਾਲੂਆਂ ਦੁਆਰਾ ਲਿਖੇ ਸ਼ਬਦਾਂ ਦੀ ਤਿੰਨ ਭਾਸ਼ਾਵਾਂ ਵਿੱਚ ਵਿਆਖਿਆ ਕੀਤੀ ਗਈ ਹੈ।ਸ.ਰਣਜੋਧ ਸਿੰਘ ਜੀ ਨੇ ਕਿਹਾ, “ਇਸ ਪੁਸਤਕ ਵਿੱਚ ਸਿੱਖ ਗੁਰੂਆਂ ਦੇ ਲਿਖੇ ਸ਼ਬਦ ਸ਼ਾਮਲ ਹਨ। ਸਿੱਖ ਗੁਰੂਆਂ ਦੇ ਜੀਵਨ ਦੀ ਸੱਚਾਈ ਨੂੰ ਤਿੰਨ ਭਾਸ਼ਾਵਾਂ ਰਾਹੀਂ ਪ੍ਰਗਟ ਕੀਤਾ ਗਿਆ ਹੈ। ਇਹ ਪੁਸਤਕ ਹਰ ਵਰਗ ਦੇ ਵਿਅਕਤੀ ਦਾ ਮਾਰਗ ਦਰਸ਼ਨ ਕਰੇਗੀ।" ਸਮਾਗਮ ਵਿਚ ਪਹੁੰਚੇ ਵਿਦਵਾਨਾਂ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸਮਾਗਮ ਵਿੱਚ ਸ.ਗੁਰਮੀਤ ਸਿੰਘ ਕੁਲਾਰ , ਸ.ਚਰਨਜੀਤ ਸਿੰਘ ਵਿਸ਼ਵਕਰਮਾ, ਸ ਤੇਜ ਪ੍ਰਕਾਸ਼ ਸੰਧੂ , ਸ.ਇਕਬਾਲ ਸਿੰਘ (ਆਈ. ਜੀ), ਸ. ਗੁਰਮੀਤ ਸਿੰਘ ਤੂਰ ਸ.ਗੁਰਮੀਤ ਸਿੰਘ ਯੂ. ਐੱਸ. ਏ,ਸ. ਮਲਕੀਤ ਸਿੰਘ ਦਾਖਾ( ਸਾਬਕਾ ਮੰਤਰੀ), ਕਰਨੈਰ ਸਿੰਘ ਗਿੱਲ, ਸ .ਬਲਦੇਵ ਬਾਵਾ, ਸ.ਲਖਵਿੰਦਰ ਸਿੰਘ ਉਮਰਾਓ ਸਿੰਘ, ਦਲਜੀਤ ਸਿੰਘ ਚੌਕੀਮਾਨ, ਜਸਵੰਤ ਸਿੰਘ ਛਾਪਾ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਵੱਖ-ਵੱਖ ਮੈਂਬਰ ਸਹਿਬਾਨ ਅਤੇ ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਹਿਬਾਨ ਵੀ ਹਾਜ਼ਰ ਸਨ। ਆਏ ਹੋਏ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਕੇ.ਕੇ.ਬਾਵਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
