ਸਾਹਿਬਜ਼ਾਦਿਆਂ ਦੀ ਯਾਦ 'ਚ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ.

ਲੁਧਿਆਣਾ,(ਇੰਦਰਜੀਤ) : ਡਾਕਟਰ ਕੋਟਨੀਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਭਾਈ ਮੋਤੀਰਾਮ ਮਹਿਰਾ ਦੀ ਸੇਵਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੇਸਰ ਵਾਲੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਭਾਈ ਬਲਬੀਰ ਚੰਦ (ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ) ਨੇ ਅਰਦਾਸ ਕੀਤੀ, ਉਪਰੰਤ ਦੁੱਧ ਦੀ ਸੇਵਾ ਸ਼੍ਰੀ ਅਮਨ ਬੱਗਾ (ਵਿਧਾਇਕ ਚੌਧਰੀ ਮਦਨਲਾਲ ਬੱਗਾ ਦੇ ਸਪੁੱਤਰ) ਵੱਲੋਂ ਆਰੰਭ ਕੀਤੀ ਗਈ। ਉਨ੍ਹਾਂ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੌਧਰੀ ਮਦਨ ਲਾਲ ਬੱਗਾ ਅਤੇ ਆਮ ਆਦਮੀ ਸਰਕਾਰ ਆਪਣੇ ਇਲਾਕੇ ਅਤੇ ਪੂਰੇ ਲੁਧਿਆਣਾ ਨੂੰ ਖੁਸ਼ਹਾਲ ਬਣਾਉਣ ਲਈ ਹਮੇਸ਼ਾ ਤਤਪਰ ਹੈ | ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ, ਜਨਰਲ ਸਕੱਤਰ ਸ. ਇਕਬਾਲ ਗਿੱਲ (ਆਈ.ਪੀ.ਐਸ.), ਕੈਸ਼ੀਅਰ ਅਸ਼ਵਨੀ ਕੁਮਾਰ, ਸ: ਜਸਵੰਤ ਸਿੰਘ ਛਾਪਾ (ਮੁਖੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ) ਅਤੇ ਰੇਸ਼ਮ ਸਿੰਘ ਮੁੱਖ ਸਹਾਇਕ ਵਜੋਂ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਸਾਰੇ ਆਪਣੇ ਗੁਰੂ ਪੀਰਾਂ ਦੀ ਸ਼ਹਾਦਤ ਸਦਕਾ ਆਜ਼ਾਦ ਭਾਰਤ ਵਿਚ ਸਾਹ ਲੈ ਰਹੇ ਹਾਂ |ਉਨ੍ਹਾਂ ਕਿਹਾ ਕਿ ਨਸ਼ਾ ਅਤੇ ਨਫ਼ਰਤ ਮੁਕਤ ਪੰਜਾਬ ਦੀ ਸਿਰਜਣਾ ਕਰਕੇ ਹੀ ਅਸੀਂ ਆਪਣੇ ਗੁਰੂਆਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਇਸ ਮੌਕੇ ਡਾ: ਰਘੁਵੀਰ ਸਿੰਘ, ਦਿਨੇਸ਼ ਰਾਠੌਰ, ਗਗਨਦੀਪ ਕੁਮਾਰ, ਮਨੀਸ਼ਾ, ਰੀਤਿਕਾ, ਡਾ: ਕੋਟਨੀਸ ਹਸਪਤਾਲ ਦੇ ਸਮੂਹ ਸਟਾਫ਼ ਨੇ ਯੋਗਦਾਨ ਪਾਇਆ |