ਸਿੱਖ ਦੰਗਾਪੀੜਤ ਵੈਲਫੇਅਰ ਸੁਸਾਇਟੀ ਦਾ ਵਫ਼ਦ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਲਾਲਪੁਰਾ ਨੂੰ ਮਿਲਿਆ.

ਨਵੀਂ ਦਿੱਲੀ/ਲੁਧਿਆਣਾ (ਇੰਦਰਜੀਤ) - 1984 ਸਿੱਖ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦਾ ਇੱਕ ਵਫ਼ਦ ਵੱਲੋਂ ਦਿੱਲੀ ਵਿਖੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਜੀ ਦੇ ਦਫ਼ਤਰ ਵਿੱਖੇ 1984 ਦੇ ਸਿੱਖ ਕਤਲੇਆਮ ਪੀੜ੍ਹਤ ਪਰਿਵਾਰਾਂ ਦੇ ਮਸਲਿਆਂ ਸੰਬੰਧੀ ਇੱਕ ਮੀਟਿੰਗ ਕੀਤੀ ਗਈ ਇਸ ਵਫ਼ਦ ਦੀ ਅਗਵਾਈ ਸ. ਸੁਰਜੀਤ ਸਿੰਘ ਪ੍ਰਧਾਨ 1984 ਸਿੱਖ ਕਤਲੇਆਮ ਪੀੜ੍ਹਤ ਵੈੱਲਫੇਅਰ ਸੁਸਾਇਟੀ ਅਤੇ ਬੀਬੀ ਗੁਰਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਤੇ ਇਸ ਵਫ਼ਦ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਜੀਵਨ ਗੁਪਤਾ ਜੀ, ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾਂ ਸੂਬੇ ਦੇ ਬੁਲਾਰੇ ਗੁਰਦੀਪ ਸਿੰਘ  ਗੋਸ਼ਾ ਅਤੇ ਦਲਜੀਤ ਸਿੰਘ ਸੋਨੀ ਇਸ ਵਫ਼ਦ ਵਿੱਚ ਸ਼ਾਮਿਲ ਸਨ |

ਇਕਬਾਲ ਸਿੰਘ ਲਾਲਪੁਰਾ ਜੀ ਨੇ 1984 ਦੰਗਾ ਪੀੜ੍ਹਤਾਂ ਦੇ ਮਸਲਿਆਂ ਸੰਬੰਧੀ ਮੀਟਿੰਗ ਕੀਤੀ ਅਤੇ ਸਾਰੇ ਮਸਲਿਆਂ ਸੰਬੰਧੀ ਹਮਦਰਦੀ ਨਾਲ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਦੇ ਤੁਰੰਤ ਬਾਅਦ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਡੀਓ ਲੈਟਰ ਲਿੱਖ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਵਿੱਚ ਸਾਰੇ ਦੰਗਾ ਪੀੜ੍ਹਤਾਂ ਨੂੰ  ਮਕਾਨ/ਫਲੈਟ ਇੱਕ ਸਾਲ ਵਿੱਚ ਬਣਾ ਕੇ ਦੇਣੇ ਸਨ , ਕਾਰੋਬਾਰ ਵਾਸਤੇ ਬੂਥ ਅਲਾਟਮੈਂਟ ਕਰਨ ਸੰਬੰਧੀ ਅਤੇ ਬਾਕੀ ਦੇ ਮਸਲਿਆਂ ਨੂੰ ਇੱਕ ਮਹੀਨੇ ਵਿੱਚ ਮੁੱਖ ਸਕੱਤਰ ਚੰਡੀਗੜ੍ਹ ਪੰਜਾਬ ਤੋਂ ਰਿਪੋਰਟ ਮੰਗੀ ਹੈ | ਜੋ ਕਿ ਪੰਜਾਬ ਸਰਕਾਰ ਦੀ ਬੇਰੁੱਖੀ ਕਰਕੇ 1984 ਦੇ ਦੰਗਾ ਪੀੜ੍ਹਤਾਂ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਨਾਹੀ ਕੋਈ ਸੁਣਵਾਈ 1984 ਦੇ ਮਸਲਿਆਂ ਸੰਬੰਧੀ ਕੀਤੀ ਜਾ ਰਹੀ ਹੈ | ਜਿਸ ਕਾਰਨ ਦੰਗਾ ਪੀੜ੍ਹਤ ਪਰਿਵਾਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਕਾਫ਼ੀ ਰੋਸ ਹੈ ਅਤੇ ਦੰਗਾ ਪੀੜ੍ਹਤ ਸੋਸਾਇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ 1984 ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ ਵਾਸਤੇ ਅਤੇ ਦੰਗਾ ਪੀੜਤ ਪਰਿਵਾਰਾਂ ਦੇ ਰਹਿੰਦੇ ਬਾਕੀ ਮਸਲਿਆਂ ਸੰਬੰਧੀ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲਣ ਦਾ ਸਮਾਂ ਜਲਦ ਹੀ ਮੰਗਣਗੇ |