ਕਾਹਦੀਆਂ ਤਰੱਕੀਆਂ.
ਅਸੀਂ ਇੱਕ ਪਿੰਡ ਦਾ ਦੌਰਾ ਕੀਤਾ ਜਿੱਥੇ ਦੇ ਲੋਕ ਨਵੇਂ-ਨਵੇਂ ਅਮੀਰ ਬਣੇ ਸਨ ਭਾਵ ਉਹਨਾਂ ਦੀ ਜਮੀਨ ਨਵੇਂ ਬਣਨ ਵਾਲੇ ਏਅਰਪੋਟ ਵਿੱਚ ਆਈ ਸੀ ਜਿਸਦੀ ਕੀਮਤ ਉਹਨਾਂ ਨੂੰ ਆਮ ਚਲਦੇ ਭਾਅ ਨਾਲੋਂ ਦਸ ਗੁਣਾ ਮਿਲੀ ਸੀ। ਅਸੀਂ ਪਿੰਡ ਦੇ ਇੱਕ ਘਰ ਅੰਦਰ ਗਏ ਤੇ ਸਾਹਮਣੇ ਬੈਠੇ ਬਜ਼ੁਰਗ ਨਾਲ ਪਿੰਡ ਵਿੱਚ ਆਏ ਪੈਸੇ ਨਾਲ ਲੋਕਾਂ ਦੀ ਹੋਣ ਵਾਲੀ ਤਰੱਕੀ ਦੀ ਗੱਲ ਕੀਤੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਤੇ ਕਹਿਣ ਲੱਗੇ ਇਹ ਕਾਹਦੀ ਤਰੱਕੀ ਆ ਜਿਸ ਨੇ ਸਾਰਾ ਪਿੰਡ ਕੰਮ ਤੋਂ ਵਿਹਲਾ ਕਰ ਦਿੱਤਾ ਤੇ ਅੱਧੇ ਤੋਂ ਵੱਧ ਨਸ਼ੇ ਕਰਨ ਲਾ ਦਿੱਤਾ। ਪਹਿਲਾਂ ਮੈਂ ਤੇ ਮੇਰੇ ਦੋਨੋਂ ਪੁੱਤ ਰਲ ਕੇ ਖੇਤੀ ਕਰਦੇ, ਸਾਰਾ ਦਿਨ ਖੇਤੀ ਤੇ ਡੰਗਰਾਂ ਦੇ ਕੰਮ ਵਿੱਚ ਰੁੱਝੇ ਰਹਿੰਦੇ ਤਾਂ ਦਿਨ ਲੰਘਦੇ ਦਾ ਵੀ ਪਤਾ ਨਾ ਲਗਦਾ।ਜ਼ਮੀਨ ਜ਼ਰੂਰ 5-7 ਗੁਣਾਂ ਬਣ ਗਈ ਪਰ ਉਹ ਕਿਤੇ ਦੂਰ ਲਈ ਏ ਉਥੇ ਜਾਇਆ ਵੀ ਨੀ ਜਾਂਦਾ। ਹੁਣ ਵਿਹਲੇ ਹੋ ਕੇ ਵੀ ਮੇਰੇ ਕੋਲ ਬੈਠਣਾ ਤਾਂ ਦੂਰ ਮੇਰੇ ਨਾਲ ਗੱਲ ਕਰਨ ਦਾ ਸਮਾਂ ਵੀ ਹੈ ਨਹੀਂ ਇਹਨਾਂ ਕੋਲ। ਅੱਜ ਉਹ ਹੀ ਦੋਨੋ ਮੇਰੇ ਪੁੱਤ ਸ਼ਹਿਰ ਵਸਣ ਦੀਆਂ ਸਲਾਹ ਕਰਦੇ ਹਨ ਹੁਣ ਵੀ ਸਾਰਾ ਦਿਨ ਨਵੀਆਂ ਗੱਡੀਆਂ ਚ ਘੁੰਮਦੇ ਰਹਿੰਦੇ। ਇਹਨਾਂ ਨੂੰ ਇਹ ਯਾਦ ਨਹੀਂ ਕਿ ਜਿਸ ਜ਼ਮੀਨ ਨੇ ਸੋਨੂੰ ਐਨੇ ਤਕੜੇ ਤੇ ਰਹੀਸ ਬਣਾਇਆ ਉਹ ਵੀ ਤਾਂ ਮੈਂ ਮਰ-ਖਪ ਕੇ ਬਣਾਈ ਸੀ। ਹਾਂ ਪੁੱਤ ਜੇ ਤੁਸੀਂ ਇਸ ਨੂੰ ਤਰੱਕੀ ਕਹਿਣੇ ਓ ਤਾਂ ਰੱਬ ਕਰਕੇ ਇਹੋ ਜੀ ਤਰੱਕੀ ਕਿਸੇ ਘਰ ਜਾ ਪਿੰਡ ਚ ਨਾ ਆਵੇ।
