ਡਾ਼ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਐਵਾਰਡ -17 ਫਰਵਰੀ 2024 ਨੂੰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਮੁੱਖ ਮਹਿਮਾਨ.
ਲੁਧਿਆਣਾ (ਕੁਨਾਲ ਜੇਤਲੀ) - ਡਾ਼ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੋਸਾਇਟੀ (ਰਜਿ:) ਲੁਧਿਆਣਾ ਦੇ ਪ੍ਰਧਾਨ ਸ ਸਤਨਾਮ ਸਿੰਘ ਸਲ੍ਹੋਪੁਰੀ ਤੇ ਸਕੱਤਰ ਸ ਰਾਜਪਾਲ ਸਿੰਘ ਅਮ੍ਰਿਤਸਰ ਨੇ ਸਾਂਝੇ ਪ੍ਰੈਸ ਨੋਟ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਲ੍ਹੋਪੁਰੀ ਦਾ ਬੇਟਾ ਡਾ਼ ਅਮਨਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਧਰਮ ਅਧਿਐਨ ਵਿਭਾਗ ਚੋ "ਭਾਈ ਵੀਰ ਸਿੰਘ ਦਾ ਸਾਹਿਤ ਤੇ ਸਿੱਖ ਚਿੰਤਨ", ਵਿਸੇ ਤੇ ਪੀ ਐੱਚ ਡੀ ਕੀਤੀ ਸੀ ਤੇ 2021 ਚ 33 ਸਾਲ ਦੀ ਉਮਰ ਵਿੱਚ ਕੈਂਸਰ ਦੀ ਜੰਗ ਲੜਦਿਆਂ ਦੀ ਮੌਤ ਹੋ ਗਈ ਸੀ। ਡਾ ਅਮਨਪ੍ਰੀਤ ਸਿੰਘ ਧਰਮ ਅਧਿਐਨ ਵਿਭਾਗ ਵਿੱਚ ਆਉਣ ਵਾਲੇ ਖੋਜਾਰਥੀਆਂ ਦਾ ਹਮੇਸ਼ਾ ਨਿੱਘਾ ਸੁਆਗਤ ਕਰਦਾ ਸੀ। ਉਨ੍ਹਾਂ ਦੀ ਸੋਚ ਨੂੰ ਅੱਗੇ ਤੋਰਨ, ਧਰਮ ਅਧਿਐਨ ਖੇਤਰ ਵਿੱਚ ਖੋਜ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਡਾ਼ ਅਮਨਪ੍ਰੀਤ ਸਿੰਘ ਦੀ ਯਾਦ ਵਿੱਚ 2021 ਚ ਸੁਸਾਇਟੀ ਦੀ ਸਥਾਪਨਾ ਕੀਤੀ ਗਈ, ਜਿਸ ਤਹਿਤ ਡਾ਼ ਸਾਹਿਬ ਦੀਆਂ ਦੋ ਖੋਜ ਪੁਸਤਕਾਂ ਤੇ ਇੱਕ ਕਵਿਤਾਵਾਂ ਦੀ ਪੁਸਤਕ ਨੂੰ ਦੁਨੀਆਂ ਦੀਆਂ ਖੋਜ਼ ਲਾਇਬੇਰੀਆਂ ਤੱਕ ਪਹੁੰਚਾਣ ਅਤੇ ਧਰਮ ਅਧਿਐਨ ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਐਵਾਰਡ ਦੇਣ ਦੇ ਕਾਰਜ ਆਰੰਭੇ। 2021 ਚ ਦੋ ਅਤੇ 2023 ਚ 3 ਵਿਦਿਆਰਥੀਆਂ ਨੂੰ 11000/ਰੁਪਏ ਆਦਿ ਪ੍ਰਤੀ ਐਵਾਰਡ ਦਿੱਤੇ ਗਏ।
ਇਸੇ ਲੜੀ ਤਹਿਤ 17 ਫਰਵਰੀ 2024 ਨੂੰ ਡਾ਼ ਅਮਨਪ੍ਰੀਤ ਸਿੰਘ ਸਾਹਿਤ ਸੇਵਾ ਤੀਜਾ ਯਾਦਗਾਰੀ ਸਮਾਗਮ ਅਕਾਲ ਕਾਲਜ਼ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ( ਸੰਗਰੂਰ) ਵਿਖੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਨਿੱਘੇ ਸਹਿਯੋਗ ਨਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜਿਸ ਵਿਚ ਪੰਜਾਬ, ਚੰਡੀਗੜ੍ਹ ਦੀਆਂ 4 ਯੂਨੀਵਰਸਿਟੀਆਂ ਦੇ 5 ਵਿਦਿਆਰਥੀਆਂ ਨੂੰ ਐਵਾਰਡ ਦੇਣ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੇ ਨਾਮ ਹੇਠ ਦਰਜ਼ ਹਨ।
ਅਮ੍ਰਿਤਸਰ ਯੂਨੀਵਰਸਿਟੀ ਤੋਂ ਸ ਨਵਜੋਤ ਸਿੰਘ, (ਵਿਸ਼ਾ ਪਰੰਪਰਾ: ਸਿਧਾਂਤਕ ਅਤੇ ਇਤਿਹਾਸਕ ਵਿਸ਼ਲੇਸ਼ਣ (ਸਿੱਖ ਦ੍ਰਿਸ਼ਟੀਕੋਣ ਤੋਂ), ਫ਼ਤਹਿਗੜ੍ਹ ਸਾਹਿਬ ਯੂਨੀਵਰਸਿਟੀ ਤੋਂ ਬੀਬਾ ਹਰਨੀਤ ਕੌਰ (ਵਿਸ਼ਾ - ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਦਾ ਵਿਸਲੇਸਨਾਤਮਿਕ ਅਧਿਐਨ), ਪਟਿਆਲਾ ਤੋਂ ਸ ਅਵਤਾਰ ਸਿੰਘ (ਖੋਜ ਵਿਸ਼ਾ - ਡਾ਼ ਰਘਬੀਰ ਸਿੰਘ ਬੈਂਸ: ਸਾਹਿਤਕ ਤੇ ਸਮਾਜਿਕ ਯੋਗਦਾਨ) ਅਤੇ ਸ ਦਿਲਪ੍ਰੀਤ ਸਿੰਘ (ਵਿਸ਼ਾ - ਦੇਹ: ਰਹੱਸ ਅਤੇ ਦਾਰਸ਼ਨਿਕਤਾ), ਚੰਡੀਗੜ੍ਹ ਯੂਨੀਵਰਸਿਟੀ ਤੋਂ ਸ ਚਰਨਜੀਤ ਸਿੰਘ (ਖੋਜ ਵਿਸ਼ਾ - ਸਿਰਦਾਰ ਕਪੂਰ ਸਿੰਘ: ਸਿੱਖ ਚਿੰਤਕ ਦੀ ਵਿਲੱਖਣ ਦਾਰਸ਼ਨਿਕ ਦ੍ਰਿਸ਼ਟੀ) ਐਵਾਰਡ ਪ੍ਰਾਪਤ ਕਰਨਗੇ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਜੋ ਖ਼ੁੱਦ ਵੀ ਪੀ ਐੱਚ ਡੀ ਕਰ ਰਹੇ ਹਨ), ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਆਪਣੇ ਕਰ ਕਮਲਾਂ ਨਾਲ ਐਵਾਰਡ ਤਕਸੀਮ ਕਰਨਗੇ। ਡਾ ਅਮਨਪ੍ਰੀਤ ਸਿੰਘ ਦੀਆਂ ਖੋਜ ਪੁਸਤਕਾਂ ਤੇ ਲਿਖਤ ਕਵਿਤਾਵਾਂ ਤੇ ਚਰਚਾ ਕਰਨ ਲਈ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਵਾਨ ਪਹੁੰਚ ਰਹੇ ਹਨ। ਸਾਹਿਤ ਪ੍ਰੇਮੀਆਂ ਨੂੰ ਇਸ ਸੈਮੀਨਾਰ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਲੰਗਰ ਚਾਹ ਆਦਿ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ।
