ਗੁਲਜ਼ਾਰ ਦੇ ਜਨਮ ਦਿਨ ਸਬੰਧੀ ਪ੍ਰੋਗਰਾਮ ਭਲਕੇ .
ਲਲਿਤ ਬੇਰੀ
ਲੁਧਿਆਣਾ, 16 ਅਗਸਤ - ਚਿਰਾਗ ਕ੍ਰਿਏਸ਼ਨ ਅਤੇ ਧਵਨੀ ਵੱਲੋਂ ਮਿਲ ਕੇ ਫ਼ਿਲਮ ਨਿਰਦੇਸ਼ਕ ਅਤੇ ਗੀਤਕਾਰ ਗੁਲਜ਼ਾਰ ਦੇ 85ਵੇਂ ਜਨਮ ਦਿਨ ਦੇ ਮੌਕੇ ਇੱਕ ਨਿਵੇਕਲਾ ਪ੍ਰੋਗਰਾਮ 'ਮੇਰਾ ਵੋ ਸਾਮਾਂ ਲੌਟਾ ਦੋ' 18 ਅਗਸਤ ਨੂੰ ਸਥਾਨਕ ਪੰਜਾਬੀ ਭਵਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਚਿਰਾਗ ਕਰੀਏਸ਼ਨ ਦੇ ਸੀ.ਈ.�". ਕੁਲਦੀਪਕ ਚਿਰਾਗ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਹਿੱਸੇ ਦੇ ਅੰਤ ਵਿੱਚ ਧਵਨੀ ਦੇ ਰਣਧੀਰ ਕੰਵਲ ਅਤੇ ਉਨ੍ਹਾਂ ਦੇ ਸਹਿਯੋਗੀ ਕਲਾਕਾਰ ਗੁਲਜ਼ਾਰ ਸਾਹਿਬ ਦੇ ਲਿਖੇ ਗੀਤਾਂ ਨੂੰ ਪੇਸ਼ ਕਰਨਗੇ। ਪਹਿਲੇ ਹਿੱਸੇ ਵਿੱਚ ਫ਼ਿਲਮਸਾਜ਼ ਅਤੇ ਨਿਰਦੇਸ਼ਕ ਦੇ ਤੌਰ 'ਤੇ ਗੁਲਜ਼ਾਰ ਦੇ ਯੋਗਦਾਨ ਉੱਪਰ ਚਰਚਾ ਹੋਵੇਗੀ। ਦੂਸਰੇ ਹਿੱਸੇ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਇਲਮ ਦੇ ਹਵਾਲੇ ਨਾਲ ਗੱਲਾਂ ਹੋਣਗੀਆਂ। ਤੀਜਾ ਹਿੱਸਾ 'ਗੁਲਜ਼ਾਰ ਦੀ ਫ਼ਿਲਮੀ ਗੀਤਕਾਰੀ : ਅਦਬ ਦਾ ਜ਼ਾਵੀਆ' ਨਾਲ ਪ੍ਰਸਤੁਤ ਹੋਵੇਗਾ ਜਦੋਂ ਕਿ ਪ੍ਰੋਗਰਾਮ ਦੇ ਚੌਥੇ ਹਿੱਸੇ ਵਿੱਚ 'ਆ�" ਕੋਈ ਗੱਲ ਕਰੀਏ' ਸਿਰਲੇਖ ਨਾਲ ਰੂਬਰੂ ਚਰਚਾ ਹੋਵੇਗੀ 'ਮੇਰਾ ਵੋ ਸਾਮਾਂ ਲੌਟਾ ਦੋ' ਦੇ ਆਖਰੀ ਹਿੱਸੇ ਵਿੱਚ ਗੁਲਜ਼ਾਰ ਸਾਹਿਬ ਨੂੰ ਟੀ.ਵੀ. ਅਤੇ ਗ਼ੈਰ-ਫ਼ਿਲਮੀ ਨਜ਼ਰੀਏ ਨਾਲ ਵੇਖਿਆ ਜਾਵੇਗਾ।