“ਰਾਸ਼ਟਰੀ ਬਾਲਿਕਾ ਦਿਵਸ” ਸਰਕਾਰਾਂ ਅਤੇ ਸਮਾਜ ਨੂੰ ਬੇਟੀਆਂ ਦੀ ਸੁਰੱਖਿਆ, ਸਿਹਤ ਅਤੇ ਸਿੱਖਿਆ ਪ੍ਰਤੀ ਜਿੰਮੇਵਾਰਾਨਾ ਰੋਲ ਅਦਾ ਕਰਨ ਦਾ ਸੰਦੇਸ਼ ਦਿੰਦਾ ਹੈ- ਬਾਵਾ, ਲਵਲੀ, ਸਿੰਮੀ.
ਲੁਧਿਆਣਾ 24 ਜਨਵਰੀ (ਇੰਦਰਜੀਤ)- “ਰਾਸ਼ਟਰੀ ਧੀਆਂ ਦੀ ਲੋਹੜੀ ਪਿਛਲੇ 28 ਸਾਲਾਂ ਤੋਂ ਮਨਾਉਣ ਵਾਲੇ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮਾਲਵਾ ਸਭਿਆਚਾਰਕ ਮੰਚ ਪੰਜਾਬ, ਰਾਜੀਵ ਕੁਮਾਰ ਲਵਲੀ ਪ੍ਰਧਾਨ ਮੰਚ ਪੰਜਾਬ ਅਤੇ ਸਿੰਮੀ ਕਵਾਤਰਾ ਪ੍ਰਧਾਨ ਮੰਚ ਪੰਜਾਬ (ਮਹਿਲਾ ਵਿੰਗ) ਨੇ ਕਿਹਾ ਕਿ ਅੱਜ ਦਾ ਦਿਨ ਸਰਕਾਰਾਂ ਅਤੇ ਸਮਾਜ ਨੂੰ ਬੇਟੀਆਂ ਦੀ ਸੁਰੱਖਿਆ, ਸਿਹਤ ਅਤੇ ਸਿੱਖਿਆ ਪ੍ਰਤੀ ਜਿੰਮੇਵਾਰਾਨਾ ਰੋਲ ਅਦਾ ਕਰਨ ਦਾ ਸੰਦੇਸ਼ ਦਿੰਦਾ ਹੈ।
ਉਹਨਾਂ ਕਿਹਾ ਕਿ 24 ਜਨਵਰੀ 1966 ਨੂੰ ਇੱਕ ਮਹਿਲਾ ਦੇਸ਼ ਦੀ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਬਣੀ। ਉਸ ਦਿਨ ਨੂੰ ਸਰਕਾਰ ਨੇ "ਰਾਸ਼ਟਰੀ ਬਾਲਿਕਾ ਦਿਵਸ" ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਪਰ ਅੱਜ ਵੀ ਸਾਡੇ ਸਮਾਜ ਅੰਦਰ ਬੇਟੀਆਂ ਨਾਲ ਦੁਰਵਿਵਹਾਰ, ਭਰੂਣ ਹੱਤਿਆ ਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਮਿਲਣ ਦੀ ਬਜਾਏ ਵਾਧਾ ਹੋਣਾ ਦੁੱਖ ਤੇ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਬੇਟੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਹਰ ਖੇਤਰ ਵਿੱਚ ਵਧਣ ਫੁੱਲਣ ਦੇ ਮੌਕੇ ਪ੍ਰਦਾਨ ਕਰਨ ਸਰਕਾਰਾਂ ਅਤੇ ਸਮਾਜ ਦਾ ਫ਼ਰਜ਼ ਹੈ ਜਿਨ੍ਹਾਂ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਗੁਰਬਾਣੀ ਰਾਹੀਂ ਸਿੱਖਿਆ ਦਿੱਤੀ ਹੈ ਕਿ ਅਸੀਂ ਉਸ ਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ ਜਿਸ ਨੇ ਰਾਜਿਆਂ ਨੂੰ ਜਨਮ ਦਿੱਤਾ ਹੈ।
ਉਹਨਾਂ ਕਿਹਾ ਕਿ ਲੋੜ ਹੈ ਸੂਬਾ ਤੇ ਕੇਂਦਰ ਸਰਕਾਰ ਬੇਟੀਆਂ ਦੀ ਸੁਰੱਖਿਆ ਅਤੇ ਹਰ ਖੇਤਰ ਵਿੱਚ ਬਿਹਤਰ ਵਾਤਾਵਰਨ ਦੇਣ ਲਈ ਲੋੜੀਂਦੇ ਕਦਮ ਚੁੱਕੇ ਤਾਂ ਕਿ ਬੇਟੀਆਂ ਅਤੇ ਬੇਟੀਆਂ ਦੇ ਦੇ ਜਨਮ 'ਤੇ ਪਾਇਆ ਜਾ ਰਿਹਾ ਭੇਦਭਾਵ ਖ਼ਤਮ ਕਰਕੇ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੀਏ।
