ਦੇਸ਼ ਭਰ ਦੇ 500 ਜਿਲ੍ਹਿਆਂ 'ਚ ਕਿਸਾਨਾਂ ਨੇ ਕੀਤੀ ਟਰੈਕਟਰ ਪਰੇਡ - ਲੱਖੋਵਾਲ.

 

ਲੁਧਿਆਣਾ, 26 ਜਨਵਰੀ (ਇੰਦਰਜੀਤ) -ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਐਸ.ਕੇ.ਐੱਮ ਦੇ ਸੱਦੇ ਤੇ ਅੱਜ ਪੂਰੇ ਦੇਸ਼ ਅੰਦਰ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਕੀਤੀ ਵਾਅਦਾਖਿਲਾਫੀ ਤੋਂ ਨਰਾਜ਼ ਕਿਸਾਨਾਂ ਦੁਆਰਾਂ ਪੰਜਾਬ, ਹਰਿਆਣਾ,ਯੂਪੀ,ਐਮ.ਪੀ ਸਮੇਤ ਪੂਰੇ ਦੇਸ਼ ਅੰਦਰ ਗਣਤੰਤਰ ਦਿਵਸ ਤੇ ਟਰੈਕਟਰ ਮਾਰਚ ਕੀਤਾ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ

ਕਿਸਾਨਾਂ ਨਾਲ ਵਾਅਦੇ ਕੀਤੇ ਸੀ ਕਿ ਐਮ.ਐਸ.ਪੀ ਤੇ ਗਰੰਟੀ ਦੇਣਾ, ਕਿਸਾਨਾਂ ਤੇ ਦਰਜ਼ ਪਰਚਿਆਂ ਨੂੰ ਰੱਦ ਕਰਨਾਂ,ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ, ਲਖੀਮਪੁਰਖੀਰੀ ਦੀ ਘਟਨਾਂ ਦਾ ਇਨਸਾਫ ਦੇਣਾ, ਤੇ ਫਸਲ ਬੀਮਾ ਯੋਜਨਾ ਲਾਗੂ ਕਰਨਾਂ ਕਿਸਾਨਾਂ ਨੂੰ ਪੈਨਸ਼ਨ ਯੋਜਨਾ ਲਾਗੂ ਕਰਨੀ ਕਿਸਾਨਾਂ ਨਾਲ ਇਹ ਵਾਅਦੇ ਕੇਂਦਰ ਸਰਕਾਰ ਨੇ ਦਿੱਲੀ ਧਰਨਾ ਚੁੱਕਣ ਮੌਕੇ ਕੀਤੇ ਸਨ ਪਰ ਅਜੇ ਤੱਕ ਸਰਕਾਰ ਨੇ ਇਨ੍ਹਾਂ ਵਾਅਦਿਆਂ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਪੁੱਟਿਆ।

ਇਨ੍ਹਾਂ ਮੁੱਦਿਆ ਨੂੰ ਐਸ.ਕੇ.ਐਮ ਨੇ ਕਈ ਵਾਰੀ ਰੋਸ ਪ੍ਰਦਰਸ਼ਣ ਕਰਕੇ ਡੀ.ਸੀ ਰਾਹੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਪਰ ਕੋਈ ਨਤੀਜਾ ਨਹੀਂ ਨਿਕਲਿਆ ਤੇ ਅੱਜ ਇਸ ਸੰਬਧੀ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਦੇਸ਼ ਦੇ ਸਾਰੇ ਜਿਲ੍ਹਿਆਂ ਅੰਦਰ ਕਿਸਾਨਾਂ ਨੇ ਆਪਣੇ ਟਰੈਕਟਰਾਂ ਰਾਹੀਂ ਟਰੈਕਟਰ ਪਰੇਡ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਪੰਜਾਬ ਵਿੱਚ ਵੀ ਸਾਰੀਆਂ ਤਹਿਸੀਲਾਂ ਤੇ ਟਰੈਕਟਰ ਮਾਰਚ ਕੀਤਾ ਗਿਆ ਉਹ ਖੁਦ ਅੱਜ ਦੋ ਥਾਵਾਂ ਉਪਰ ਸੈਂਕੜੇ ਟਰੈਕਟਰਾਂ ਨਾਲ ਸ਼ਾਮਿਲ ਰਹੇ ਪਹਿਲਾਂ ਸਮਰਾਲਾ ਤੇ ਫਿਰ ਮੋਹਾਲੀ ਵਿੱਚ ਉਹ ਖੁਦ ਟਰੈਕਟਰ ਤੇ ਸਵਾਰ ਹੋ ਕੇ ਕੇਂਦਰ ਸਰਕਾਰ ਖਿਲਾਫ਼ ਮਾਰਚ ਵਿੱਚ ਸ਼ਾਮਿਲ ਹੋਏ ਜਿਥੇ ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਹੁਣ ਵੀ ਧਿਆਨ ਨਹੀਂ ਦਿੱਤਾ ਤਾਂ 2024 ਦੀ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ ਤੇ ਅੱਗੋਂ ਵੀ ਇਸੇ ਤਰ੍ਹਾਂ ਐਸ.ਕੇ.ਐਮ ਵੱਲੋ ਹੋਰ ਤਕੜੇ ਪ੍ਰੋਗਰਾਮ ਉਲੀਕੇ ਜਾਣਗੇ ਤੇ ਅਗਲੀ ਰਣਨੀਤੀ ਲਈ ਐੱਸ.ਕੇ.ਐੱਮ ਦੀ ਮੀਟਿੰਗ 28 ਜਨਵਰੀ ਨੂੰ ਸੱਦ ਲਈ ਗਈ ਹੈ ਤੇ ਨਾਲ ਹੀ 16 ਫਰਵਰੀ ਨੂੰ ਜੋ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਗ੍ਰਾਮੀਣ ਬੰਦ ਦੀ ਕਾਲ ਦਿੱਤੀ ਹੈ ਉਸ ਦਾ ਵੀ ਪੂਰੀ ਤਰ੍ਹਾਂ ਨਾਲ ਸਮਰਥਨ ਕੀਤਾ ਜਾਵੇਗਾ ਤੇ ਅਖੀਰ ਉਨ੍ਹਾਂ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਆਪਣੇ ਟਰੈਕਟਰਾਂ ਨਾਲ ਕੇਂਦਰ ਸਰਕਾਰ ਖਿਲਾਫ਼ ਮਾਰਚ ਕੀਤਾ ਅੱਜ ਦੇ ਟਰੈਕਟਰ ਮਾਰਚ 'ਚ ਉਨ੍ਹਾਂ ਨਾਲ ਹਾਜ਼ਰ ਸਨ।