ਖੰਨਾ ਦੇ ਕਾਰੋਬਾਰੀ ਨੇ ਅਫਗਾਨਿਸਤਾਨ ਦੀਆਂ ਕੰਪਨੀਆਂ ਨਾਲ ਕੀਤੀ ਕਰੋੜਾਂ ਦੀ ਧੋਖਾਧੜੀ.
*ਕਰੋੜਾਂ ਰੁਪਏ ਦਾ ਡਰਾਈ ਫਰੂਟ ਮੰਗਾ ਕੇ ਨਹੀਂ ਕੀਤੀ ਪੇਮੈਂਟ
*ਬੈਂਕ ਦੀ ਫਰਜ਼ੀ ਸਟੇਟਮੈਂਟ ਬਣਾ ਕੇ ਭੇਜੀ
ਲੁਧਿਆਣਾ (ਕੁਨਾਲ ਜੇਤਲੀ) - ਅਫਗਾਨਿਸਤਾਨ ਦੀਆਂ ਕੰਪਨੀਆਂ ਤੋਂ ਡਰਾਈ ਫਰੂਟ ਮੰਗਵਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਖੰਨਾ ਦੇ ਕਾਰੋਬਾਰੀ ਤੇ ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਮੁਲਜਮ ਖੰਨਾ ਦੇ ਗੁਰੂ ਹਰਿਕ੍ਰਿਸ਼ਨ ਨਗਰ ਦਾ ਰਹਿਣ ਵਾਲਾ ਭਗਤ ਪ੍ਰੀਤ ਸਿੰਘ ਹੈ,
ਪੁਲਿਸ ਨੇ ਇਹ ਕੇਸ ਅਫਗਾਨ ਕਾਰੋਬਾਰੀਆਂ ਵੱਲੋਂ ਭਾਰਤ ਚ ਕੇਅਰ ਟੇਕਰ ਮਹਾਰਾਸ਼ਟਰ ਦੇ ਈਸਟ ਮੁੰਬਈ ਚ ਸਥਿਤ ਸੈਂਟਾ ਕਰਾਊਡ ਚ ਰਹਿਣ ਵਾਲੇ ਦਨੀਸ਼ ਇਰਫਾਨ ਆਗਾ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ। ਮੁਲਜ਼ਮ ਦੀ ਭਾਲ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਾਨਿਸ਼ ਇਨਸਾਨ ਆਗਾ ਨੇ ਦੱਸਿਆ ਕਿ ਅਫਗਾਨ ਦੀ ਡਾਕ ਡਰਾਈ ਫਰੂਟ ਕੰਪਨੀ ਤੋਂ ਇਲਾਵਾ ਹੋਰ ਕੰਪਨੀਆਂ ਭਾਰਤ ਚ ਡਰਾਈ ਫਰੂਟ ਇੰਪੋਰਟ ਅਤੇ ਐਕਸਪੋਰਟ ਕਰਦੀਆਂ ਹਨ, ਮੁਲਜਮ ਭਗਤ ਪ੍ਰੀਤ ਸਿੰਘ ਨੇ ਅਫਗਾਨ ਦੀ ਟਾਕ ਡਰਾਈ ਫਰੂਟ ਕੰਪਨੀ ਕੋਲੋਂ 7 ਕਰੋੜ 18 ਲੱਖ ਰੁਪਏ ਦਾ ਡਰਾਈ ਫਰੂਟ ਮੰਗਵਾਇਆ ਅਤੇ ਉਸਦੀ ਪੇਮੈਂਟ ਨਹੀਂ ਕੀਤੀ ਅਤੇ ਬੈਂਕ ਦੀ ਜਾਲੀ ਸਟੇਟਮੈਂਟ ਬਣਾ ਕੇ ਕੰਪਨੀ ਨੂੰ ਭੇਜ ਦਿੱਤੀ, ਇਸ ਤੋਂ ਬਾਅਦ ਮੁਲਜ਼ਮ ਨੇ ਕੰਪਨੀ ਦੇ ਨੁਮਾਇੰਦਿਆਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜਿਸ ਤੇ 22 ਜਨਵਰੀ ਨੂੰ ਸੀਪੀ ਕੁਲਦੀਪ ਸਿੰਘ ਚਾਹਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੀ ਜਾਂਚ ਤੋਂ ਬਾਅਦ ਭੇਜੀ ਗਈ ਬੈਂਕ ਸਟੇਟਮੈਂਟ ਜਾਲੀ ਪਾਈ ਗਈ, ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਏਸੀਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਸੀਆਈਏ ਦੇ ਇੰਚਾਰਜ ਬੇਅੰਤ ਜੁਨੇਜਾ ਨੂੰ ਸੌਂਪੀ ਗਈ ਸੀ।
ਸੀਆਈਏ ਟੂ ਦੀ ਜਾਂਚ ਤੋਂ ਬਾਅਦ ਖੰਨਾ ਵਾਸੀ ਮੁਲਜਮ ਭਗਤ ਪ੍ਰੀਤ ਸਿੰਘ ਦੇ ਖਿਲਾਫ ਥਾਣਾ ਸਰਾਭਾ ਨਗਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਉਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।