ਲੁਧਿਆਣਾ ਪੁਲਿਸ ਨੇ ਰੈਸਟੋਰੈਂਟ 'ਚ ਚੋਰੀ ਦਾ ਮਾਮਲਾ ਸੁਲਝਾਇਆ, 5 ਮੁਲਜ਼ਮ ਗ੍ਰਿਫ਼ਤਾਰ, 70 ਹਜ਼ਾਰ ਦੀ ਨਕਦੀ ਤੇ ਲੈਪਟਾਪ ਬਰਾਮਦ .
ਲੁਧਿਆਣਾ - ਪੁਲਿਸ ਨੇ ਸਰਾਭਾ ਨਗਰ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਰੈਸਟੋਰੈਂਟ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਰੈਸਟੋਰੈਂਟ ਦੇ ਮੈਨੇਜਰ ਅਤੇ ਵੇਟਰ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਮਾਮਲੇ ਵਿੱਚ ਕੁੱਲ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਏਡੀਸੀਪੀ ਜ਼ੋਨ-3 ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦਾ ਮੁਲਜ਼ਮ ਵਿਵੇਕ ਭੰਡਾਰੀ ਮੈਨੇਜਰ ਅਤੇ ਫਰਸਟ ਵੇਟਰ ਦਾ ਕੰਮ ਕਰਦਾ ਸੀ, ਜਿਸ ਰਾਹੀਂ ਉਸ ਨੇ ਆਪਣੇ ਸਾਥੀਆਂ ਅਭਿਸ਼ੇਕ, ਰਾਹੁਲ, ਸ਼ਿਵਾਨੰਦ ਅਤੇ ਕਾਲੂ ਨਾਲ ਮਿਲ ਕੇ 70 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਲੈਪਟਾਪ ਚੋਰੀ ਕਰ ਲਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 70 ਹਜ਼ਾਰ ਰੁਪਏ ਦੀ ਨਕਦੀ ਅਤੇ ਲੈਪਟਾਪ ਬਰਾਮਦ ਕੀਤੇ ਹਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।