ਸੰਯੁਕਤ ਕਿਸਾਨ ਮੋਰਚਾ ਦੇ 16 ਫਰਵਰੀ ਦੇ ਭਾਰਤ ਬੰਦ ਬਾਰੇ BKU ਲੱਖੋਵਾਲ ਦੀ ਪ੍ਰੈੱਸ ਕਾਨਫਰੰਸ.
ਲੁਧਿਆਣਾ (ਇੰਦਰਜੀਤ) - ਸੰਯੁਕਤ ਕਿਸਾਨ ਮੋਰਚੇ ਐਸਕੇਐਮ ਦੇ ਸੱਦੇ ਉੱਪਰ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇੱਕ ਪੱਤਰਕਾਰ ਵਾਰਤਾ ਲੁਧਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਦਫਤਰ ਵਿੱਚ ਕੀਤੀ ਗਈ ਜਿੱਥੇ ਉਹਨਾਂ ਨੇ ਕਿਹਾ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਐਮਐਸਪੀ ਲਾਗੂ ਕਰਨਾ ਕਿਸਾਨੀ ਕਰਜੇ ਮਾਫ ਕਰਨਾ ਅਤੇ ਅੰਦੋਲਨ ਸਮੇਂ ਕਿਸਾਨਾਂ ਤੇ ਹੋਏ ਪਰਚੇ ਰੱਦ ਕਰਨਾ ਅਤੇ ਜੋ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ 2024 ਤੱਕ ਕਿਸਾਨਾਂ ਦੀ ਇਨਕਮ ਦੁਗਣੀ ਹੋ ਜਾਊਗੀ ਇਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਹੈ। ਉਹਨਾਂ ਦੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਤੇ ਇੱਕ ਮੀਟਿੰਗ ਸ਼ਾਇਦ 12 ਤਰੀਕ ਨੂੰ ਵੀ ਹੈ ਉਹਨਾਂ ਨੇ ਕਿਹਾ ਜੇ ਉਸ ਤੋਂ ਪਹਿਲਾਂ ਕੋਈ ਸਹਿਮਤੀ ਬਣਦੀ ਹੈ ਤਾਂ ਉਹ ਵੀ ਆਪਣੀ ਜਥੇਬੰਦੀਆਂ ਨਾਲ ਫੈਸਲਾ ਕਰਕੇ 16 ਫਰਵਰੀ ਦਾ ਬੰਦ ਸੱਦੇ ਨੂੰ ਰੱਦ ਕਰ ਸਕਦੀਆਂ ਨੇ ਪਰ ਉਹਨਾਂ ਨੇ ਕਿਹਾ ਕਿ 13 ਤਰੀਕ ਨੂੰ ਜੇਕਰ ਦਿੱਲੀ ਕੂਚ ਕਰ ਰਿਹਾ ਕਿਸਾਨਾਂ ਤੇ ਪੁਲਿਸ ਵੱਲੋਂ ਕੋਈ ਤਸ਼ੱਦਦ ਕੀਤਾ ਜਾਊਗਾ ਤਾਂ ਤੇ ਐਸਕੇਐਮ ਉਨਾ ਕਿਸਾਨ ਜਥੇਬੰਦੀਆਂ ਦੇ ਨਾਲ ਖੜੀ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰੂਪ ਸਿੰਘ ਰਾਮਾ,ਨਿਰਮਲ ਸਿੰਘ ਝੰਡੂਕੇ ਅਤੇ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਦੌਰਾਨ ਐਮ.ਐਸ.ਪੀ ਤੇ ਗਰੰਟੀ ਬਿਲ ਲਾਗੂ ਕਰਨ ਦੀ ਗੱਲ ਮੰਨੀ ਸੀ ਜੋ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਕੁਦਰਤੀ ਕਰੋਪੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਨਾ ਦੇਣ ਅਤੇ ਮੱਕੀ ਮੂੰਗੀ, ਬਾਸਮਤੀ ਦਾ ਵਾਅਦੇ ਮੁਤਬਕ ਐੱਮ.ਐਸ.ਪੀ ਤੇ ਖਰੀਦ ਨਾ ਕਰਨ ਤੇ ਕਿਸਾਨਾਂ ਦੇ ਆਰਥਿਕ ਨੁਕਸਾਨ ਦੀ ਭਰਪਾਈ ਕਰਨ ਲਈ ਤੇ ਅਵਾਰਾਂ ਪਸ਼ੂਆਂ,ਕੁੱਤਿਆਂ ਨੂੰ ਸਰਕਾਰ ਸੰਭਾਲਣ ਦਾ ਪ੍ਰਬੰਧ ਕਰਵਾਉਣ ਲਈ ਤੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਪੂਰੇ ਦੇਸ਼ ਨੂੰ ਬੰਦ ਕੀਤਾ ਜਾ ਰਿਹਾ ਹੈ ਇਸ ਲਈ ਅੱਜ ਦੀ ਮੀਟਿੰਗ ਵਿੱਚ ਜਿਲ੍ਹੇ ਵਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿਸਾਨਾਂ ਤੇ ਆਮ ਲੋਕਾਂ ਵਿੱਚ ਭਾਰਤ ਬੰਦ ਕਰਨ ਲਈ ਪੂਰਾ ਉਤਸ਼ਾਹ ਹੈ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ 16 ਫਰਵਰੀ ਨੂੰ ਆਪਣੇ ਕੰਮ ਕਾਜ ਬੰਦ ਰੱਖਣ ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਵੀ ਹੈ ਕਿ ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਕਿਸਾਨ ਮਜ਼ਬੂਰੀ ਬਸ ਪਹਿਲਾਂ ਦੀ ਤਰ੍ਹਾਂ ਦਿੱਲੀ ਦਾ ਮੁਕੰਮਲ ਘਿਰਾਓ ਅਣਮਿਥੇ ਸਮੇਂ ਲਈ ਕਰਨ ਲਈ ਮਜ਼ਬੂਰ ਹੋਣਗੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭੁਪਿੰਦਰ ਸਿੰਘ ਮਹੇਸ਼ਰੀ ਤੇ ਪ੍ਰੀਤਮ ਸਿੰਘ ਬਾਘਾਪੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਗੈਰ ਕੋਈ ਜਾਂਚ ਕੀਤੇ ਭਾਨਾ ਸਿੱਧੂ ਅਤੇ ਉਸ ਦੇ ਪਰਿਵਾਰ ਤੇ ਸਾਥੀਆਂ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਪਰਚੇ ਦਰਜ ਕਰ ਦਿੱਤੇ ਹਨ ਜਦਕਿ ਭਾਨਾ ਸਿੱਧੂ ਟਰੈਵਲ ਏਜੇਂਟਾਂ ਕੋਲ ਫਸੇ ਲੋਕਾਂ ਦੇ ਪੈਸੇ ਵਗੈਰ ਕੋਈ ਲਾਲਚ ਦੇ ਵਾਪਸ ਕਰਵਾ ਰਿਹਾ ਸੀ ਪਰ ਸਰਕਾਰਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਢੱਕ ਦਿੱਤਾ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਭਾਨਾ ਸਿੱਧੂ ਇੱਕ ਸਮਾਜਸੇਵੀ ਹੈ ਉਸ ਨੂੰ ਬਿਨ੍ਹਾਂ ਸ਼ਰਤ ਰਿਆਹ ਕੀਤਾ ਜਾਵੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਰੋਜਗਾਰ ਨਾ ਮਿਲਣ ਕਾਰਨ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੰਜਾਬ ਵਿੱਚ ਪੈਦਾ ਕਰ ਕੇ ਦੇਵੇ ਤਾਂ ਕਿ ਪਰਵਾਸ ਨੂੰ ਠੱਲ ਪੈ ਸਕੇ ਤੇ ਪ੍ਰਾਈਵੇਟ ਤੇ ਸਰਕਾਰੀ ਨੌਕਰੀ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਹੀ ਦਿੱਤੀ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਚੁਟੈਂਡ : ਸੂਰਤ ਸਿੰਘ ਕਾਦਰਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਆਰ.ਡੀ.ਐੱਫ ਬੰਦ ਕਰ ਦਿੱਤਾ ਹੈ ਜਿਸ ਕਾਰਨ ਪੰਜਾਬ ਦੇ ਖਾਸਕਾਰ ਪਿੰਡਾਂ ਦੇ ਵਿਕਾਸ ਕਾਰਜ਼ ਰੁਕ ਗਏ ਹਨ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਤਰਸਯੋਗ ਬਣ ਗਈ ਹੈ ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦਾ ਆਰ.ਡੀ.ਐੱਫ ਤੁਰੰਤ ਜਾਰੀ ਕੀਤਾ ਜਾਵੇ ਤਾ ਕਿ ਰੁਕੇ ਹੋਏ ਵਿਕਾਸ ਕਾਰਜ ਚਾਲੂ ਹੋ ਸਕਣ ਤੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਕਿੰਨੂਆਂ ਦਾ ਕਾਸ਼ਤਕਾਰ ਕਿੰਨ੍ਹ ਦਾ ਨਾਮਾਤਰ ਭਾਅ ਮਿਲਣ ਕਾਰਨ ਭਾਰੀ ਨਮੋਸ਼ੀ ਵਿੱਚ ਹੈ ਸਰਕਾਰ ਜਲਦ ਤੋਂ ਜਲਦ ਕਿੰਨੂ ਕਾਸ਼ਤਕਾਰਾਂ ਦੀ ਸਾਰ ਲਵੇ ਕਿੰਨ੍ਹ ਦੇ ਭਾਅ ਵਿਚ ਵਾਧਾ ਕਰਕੇ ਉਨ੍ਹਾਂ ਦੀ ਬਾਂਹ ਫੜੇ ਅੱਜ ਦੀ ਮੀਟਿੰਗ ਵਿੱਚ ਸੁਰਮੁੱਖ ਸਿੰਘ ਸਲੇਬਰਾਹ,ਮਨਵੀਰ ਕੌਰ ਰਾਹੀ,ਜਸਵੰਤ ਸਿੰਘ ਬੀਜ਼ਾ ਅਹੁਦੇਦਾਰ ਪੰਜਾਬ ਗੁਰਪ੍ਰੀਤ ਸਿੰਘ ਸਾਹਾਬਾਣਾ,ਜਸਵੀਰ ਸਿੰਘ ਖੇੜੀ ਰਾਜੂ,ਮਨਜੀਤ ਸਿੰਘ ਢੀਂਡਸਾ, ਜੋਗਿੰਦਰ ਸਿੰਘ ਢਿੱਲੋ, ਭੁਪਿੰਦਰ ਸਿੰਘ ਦਲਜੀਤ ਸਿੰਘ,ਦਵਿੰਦਰ ਸਿੰਘ,ਪ੍ਰਲਾਦ ਸਿੰਘ, ਹਰਭਜਨ ਸਿੰਘ ਤਾਰਾਗੜ,ਸ਼ਿੰਦਰ ਸਿੰਘ,ਰਣਜੀਤ ਸਿੰਘ ਰੂੜੇਕੇਕਲਾਂ ਸਾਰੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਨਿਰਮਲ ਸਿੰਘ,ਭਗਤ ਸਿੰਘ,ਜਸਵੰਤ ਸਿੰਘ,ਜਸਪਾਲ ਸਿੰਘ ਨਿਆਮੀਆ,ਪਮਨਦੀਪ ਸਿੰਘ ਮੇਹਲੋਂ,ਜਿੰਦੂ ਖੋਖਰ,ਰਘੁਵੀਰ ਸਿੰਘ,ਗਿਆਨ ਸਿੰਘ ਮੰਡ, ਸੁਖਵਿੰਦਰ ਸਿੰਘ,ਸੂਰਤ ਸਿੰਘ ਕਾਦਰਵਾਲਾ,ਗਗਨਦੀਪ ਸਿੰਘ,ਸਿੰਗਾਰਾ ਸਿੰਘ,ਨਾਇਬ ਸਿੰਘ,ਕਰਨੈਲ ਸਿੰਘ, ਭੁਪਿੰਦਰ ਸਿੰਘ,ਸਰਬਜੀਤ ਸਿੰਘ,ਮਲਕੀਤ ਸਿੰਘ,ਸ਼ਿੰਦਰ ਸਿੰਘ,ਮਨਮਣ ਸਿੰਘ, ਗੁਰਮੀਤ ਸਿੰਘ,ਕੁਲਵੰਤ ਸਿੰਘ,ਜਸਪਾਲ ਸਿੰਘ,ਜਗੀਰ ਸਿੰਘ,ਬਲਜਿੰਦਰ ਸਿੰਘ,ਚਰਨਜੀਤ ਸਿੰਘ,ਦਰਸ਼ਨ ਸਿੰਘ,ਗੁਰਦਿਆਲ ਸਿੰਘ, ਹਰਜੀਤ ਸਿੰਘ, ਹਰਜੀਤ ਸਿੰਘ,ਗੁਰਸੇਵਕ ਸਿੰਘ,ਮੱਘਰ ਸਿੰਘ,ਰਾਜ ਕੁਮਾਰ,ਜਸਵੰਤ ਸਿੰਘ,ਬੱਬੂ ਖਰਾਜਪੁਰ,ਬਲਵੀਰ ਸਿੰਘ, ਅਮਰੀਕ ਮਿਘ,ਜਰਨੈਲ ਸਿੰਘ,ਜੁਗਰਾਜ ਸਿੰਘ,ਮਨਪ੍ਰੀਤ ਸਿੰਘ,ਗੁਰਵਿੰਦਰ ਸਿੰਘ,ਗਮਦੂਰ ਸਿੰਘ,ਸੁਲੱਖਨ ਸਿੰਘ,ਬੂਟਾ ਸਿੰਘ,ਸੁਖਵੀਰ ਸਿੰਘ,ਨਿਸ਼ਾਨ ਸਿੰਘ,ਸੁਰਜੀਤ ਸਿੰਘ,ਜਸਵੰਤ ਸਿੰਘ,ਗੁਰਵਿੰਦਰ ਸਿੰਘ,ਮਨਜੀਤ ਸਿੰਘ ਜਸਵੰਤ ਸਿੰਘ, ਗੁਰਵਿੰਦਰ ਸਿੰਘ, ਸੁੰਦਰ ਸਿੰਘ ਮਲਵਿੰਦਰ ਸਿੰਘ ਆਦਿ ਹਾਜ਼ਰ ਸਨ।