ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦੋ ਦਿਨ ਲਈ ਟੋਲ ਪਲਾਜੇ ਫਰੀ ਤੇ ਭਾਜਪਾ ਦੇ ਤਿੰਨ ਆਗੂਆਂ ਰਾਜਾ,ਬਰਨਾਲਾ ਤੇ ਜਾਖੜ ਦੇ ਘਰਾਂ ਦਾ ਕੀਤਾ ਘਿਰਾਓ .
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਸੂਬੇ ਦੇ ਸੱਦੇ ਤਹਿਤ ਦੋ ਦਿਨ ਟੋਲਪਲਾਜੇ ਫਰੀ ਤੇ ਭਾਜਪਾ ਦੇ ਤਿੰਨ ਆਗੂਆ ਰਾਜਾ,ਬਰਨਾਲਾ ਤੇ ਜਾਖੜ ਦੇ ਘਰਾ ਦੇ ਘਿਰਾਓ ਕੀਤਾ ਗਿਆ ਇਸ ਵੇਲੇ ਪ੍ਰਧਾਨ ਚਰਨ ਸਿੰਘ ਨੂਰਪਰਾ ਤੇ ਜਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ,ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਨੀਆਂ ਹੋਇਆ ਮੰਗਾ ਨੂੰ ਲਾਗੂ ਕਰਨ ਦੀ ਬਿਜਾਏ ਕਿਸਾਨਾਂ ਤੇ ਜਬਰਜੁਲਮ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਸ਼ਹਾਦਤਾਂ ਦੇਣੀਆਂ ਪੈ ਰਹੀਆਂ ਹਨ,ਕਿਸਾਨਾਂ ਤੇ ਜਬਰਜੁਲਮ ਕਰਨ ਤੇ ਮੰਨੀਆਂ ਮੰਗਾ ਲਾਗੂ ਕਰਵਾਉਣ ਲਈ ਬੀਕਿਯੂ ਏਕਤਾ ਉਗਰਾਹਾਂ ਵਲੋ ਪਹਿਲਾਂ ਵੀ ਤਿੰਨ ਘੰਟੇ ਰੇਲਾ ਜਾਮ ਕੀਤੀਆਂ ਤੇ ਫਿਰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਕਰਕੇ ਕਿਸਾਨਾਂ ਦੀ ਹਮਾਇਤ ਕੀਤੀ ਤੇ ਸਰਕਾਰ ਤੇ ਪਰੈਸਰ ਕਾਰਨ ਮੀਟਿੰਗ ਵੀ ਕਰਨੀ ਪਈ ਤੇ ਹੁਣ ਹੋਰ ਦਬਾਅ ਬਣਾਉਣ ਲਈ ਤੇ ਮੰਗਾਂ ਮੰਨਵਾਉਣ ਲਈ ਸ਼ੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੇਣਗੇ ਅੱਜ ਦੇ ਟੋਲ ਫਰੀ ਲੁਧਿਆਣਾ ਧਰਨੇ ਵਿੱਚ ਇਹਨਾਂ ਆਗੂਆ ਤੋਂ ਇਲਾਵਾ ਰਾਜਿੰਦਰ ਸਿੰਘ ਸਿਆੜ ਖਜਾਨ੍ਹਚੀ,ਕੁਲਦੀਪ ਸਿੰਘ ਗਰੇਵਾਲ,ਯੁਵਰਾਜ ਸਿੰਘ ਘੁਡਾਣੀ,ਮਹਿੰਦਰ ਸਿੰਘ ਨਾਰੰਗਵਾਲ,ਗੁਰਪ੍ਰੀਤ ਸਿੰਘ ਨੂਰਪਰਾ,ਹਾਕਮ ਸਿੰਘ ਜਰਗੜੀ,ਪਰੀਵਾਰ ਸਿੰਘ ਗਾਲਿਬ,ਤੀਰਥ ਸਿੰਘ,ਕਮਿਕਰ ਸਿੰਘ ਰਾਏਕੋਟ ਬਿਕਰਜੀਤ ਸਿੰਘ ਕਾਲਖ,ਕਸਤੂਰੀ ਲਾਲ,ਭੁਪਿੰਦਰ ਸਿੰਘ ਜਲ ਸਪਲਾਈ,ਬਲਦੇਵ ਸਿੰਘ ਰਸੂਲਪੁਰ,ਜਰਨੈਲ ਸਿੰਘ,ਬਲਵਿੰਦਰ ਔਲਖ,ਜਸਵੰਤ ਭਟੀਆ ਢਾਹਾ,ਦਵਿੰਦਰ ਸਿੰਘ ਸਿਰਥਲਾ,ਬਿਲੂ ਜਗਰਾਂਓ ਤੇ ਜਸਦੀਪ ਸਿੰਘ ਜਸੋਵਾਲ ਨੇ ਸਟੇਜ ਦੇ ਕਾਰਵਾਈ ਸੰਭਾਲੀ ।