ਗ਼ਜ਼ਲ ਕਬੀਲਾ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁੰਹਮਦ ਉਸਮਾਨ ਦਾ ਸਨਮਾਨ .
ਲੁਧਿਆਣਾ ਗੁਰੂ ਨਾਨਕ ਦੇਵ ਭਵਨ 'ਚ ਆਲ ਇੰਡੀਆ ਮੁਸ਼ਾਇਰਾ ਆਯੋਜਿਤ
ਲੁਧਿਆਣਾ, 17 ਫਰਵਰੀ ( ਇੰਦਰਜੀਤ) : ਬੀਤੀ ਸ਼ਾਮ ਗੁਰੂ ਨਾਨਕ ਦੇਵ ਭਵਨ 'ਚ ਗ਼ਜ਼ਲ ਕਬੀਲਾ ਸੰਸਥਾ ਦੇ ਸਲਮਾਨ ਰਹਿਬਰ, ਡਾਕਟਰ ਸਮਰਯਾਬ ਖਾਨਾਬਦੋਸ਼ ਵੱਲੋਂ ਪਹਿਲਾ ਆਲ ਇੰਡੀਆ ਮੁਸ਼ਾਇਰਾ ਆਯੋਜਿਤ ਕੀਤਾ ਗਿਆ। ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕੀਤੀ। ਇਸ ਮੌਕੇ 'ਤੇ ਦੇਸ਼ ਦੇ ਅਲਗ-ਅਲਗ ਸ਼ਹਿਰਾਂ ਤੋਂ ਆਏ ਮਹਿਮਾਨ ਸ਼ਾਇਰਾਂ 'ਚ ਮਸੂਦ ਹਸਨ ਕੁਵੈਤ, ਡਾ. ਆਸਿਮ ਪੀਰਜਾਦਾ, ਜੁਹੈਰ ਅਹਿਮਦ ਜੁਹੈਰ, ਮਸੀਹੁਦੀਨ ਨਜੀਰੀ, ਡਾ.ਹੁਸੈਨ ਭਾਦਵੀ ਆਲਮ ਗਾਜੀਪੁਰੀ, ਬੁਨਿਆਦ ਜਹੀਨ, ਤਾਰਿਕ ਉਸਮਾਨੀ, ਡਾ. ਕਾਸ਼ਿਫ ਅਖਤਰ, ਦੀਵਾਰ ਵਾਗਸ, ਡਾ. ਮੁਹੰਮਦ ਮੁਸਤਮੀਰ ਜਾਵੇਦ ਸੁਲਤਾਨਪੁਰੀ, ਵਰੂਣ ਆਨੰਦ, ਸੇਖ ਅਲਤਾਫ, ਮੁਮਤਾਜ ਚੌਧਰੀ, ਜਗਜੂਟ ਕਾਫਿਰ, ਮੁਸਤਕੀਮ ਕਰੀਮੀ, ਸਮੀਰ ਅਹਿਮਦ ਆਦਿ ਨਾਮ ਸ਼ਾਮਿਲ ਹਨ। ਇਸ ਮੌਕੇ 'ਤੇ ਗਜਲ ਕਬੀਲੇ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੂੰ ਸ਼ਾਨ-ਏ-ਪੰਜਾਬ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮੁਸ਼ਾਇਰੇ 'ਚ ਮੁੱਖ ਮਹਿਮਾਨ ਵਜੋ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ, ਜਲੰਧਰ ਤੋਂ ਨਸੀਰ ਸਲਮਾਨੀ, ਪ੍ਰਧਾਨ ਇਨਾਮ ਮਲਿਕ, ਸ਼ਹਿਜਾਦ ਸਲਮਾਨੀ, ਹਾਫਿਜ ਨਾਜਿਮ, ਮਹਮੂਦ ਪ੍ਰਧਾਨ, ਮਹਿਫੂਜ ਸੁਲਮਾਨੀ, ਗੁਰਸਾਹਿਬ ਸਿੰਘ, ਦਵਿੰਦਰ ਨਾਗੀ, ਮੁਸਤਕੀਮ ਅਹਿਰਾਰ, ਹਾਜੀ ਸ਼ਾਹਿਦ ਆਦਿ ਪਤਵੰਤੇ ਸੱਜਣ ਮੌਜੂਦ ਸਨ। ਮੁਸ਼ਾਇਰਾ ਮੁਕੰਮਲ ਕਾਮਯਾਬੀ ਦੇ ਨਾਲ ਦੇਰ ਰਾਤ ਅਗਲੇ ਸਾਲ ਫਿਰ ਤੋਂ ਆਯੋਜਿਤ ਕੀਤੇ ਜਾਣ ਦੇ ਵਾਅਦੇ ਨਾਲ ਸਮਾਪਤ ਹੋਇਆ।
****************************************
ਉਰਦੂ ਮੁਸ਼ਾਇਰੇ 'ਚ ਸ਼ਾਹੀ ਇਮਾਮ ਨੇ ਪੜ੍ਹਿਆ ਪੰਜਾਬੀ ਕਲਾਮ
ਲੁਧਿਆਣਾ, 17 ਫਰਵਰੀ (ਇੰਦ੍ਰਜੀਤ) : ਸ਼ਹਿਰ ਦੇ ਗੁਰੂ ਨਾਨਕ ਭਵਨ 'ਚ ਆਯੋਜਿਤ ਆਲ ਇੰਡੀਆ ਉਰਦੂ ਮੁਸ਼ਾਇਰੇ 'ਚ ਆਪਣਾ ਆਗਾਮੀ ਭਾਸ਼ਨ ਪੰਜਾਬੀ 'ਚ ਇਹ ਕਹਿੰਦੇ ਹੋਏ ਸ਼ੁਰੂ ਕੀਤਾ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਪਹਿਲਾਂ ਆਪਣੀ ਬੋਲੀ 'ਚ ਕਲਾਮ ਪੇਸ਼ ਕਰਦਾ ਹਾਂ, ਸ਼ਾਹੀ ਇਮਾਮ ਨੇ ਪੰਜਾਬੀ ਕਲਾਮ ਤੋਂ ਬਾਅਦ ਉਰਦੂ ਅਦਬ ਦੀ ਤਾਰੀਫ ਕਰਦੇ ਹੋਏ ਇਕ ਉਰਦੂ ਗ਼ਜ਼ਲ ਵੀ ਸਰੋਤਿਆਂ ਨੂੰ ਸੁਣਾਈ।