ਬੀਕੇਯੂ ਏਕਤਾ ਉਗਰਾਹਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਦੂਜੇ ਦਿਨ ਵੀ ਜਾਰੀ.

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋ ਦਿਨਾਂ ਦੇ ਟੋਲਪਲਾਜੇ ਫਰੀ ਕਰਨ ਤੇ ਭਾਜਪਾ ਦੇ ਤਿੰਨ ਪਟਿਆਲਾ ਕੈਪਟਨ,ਬਰਨਾਲਾ ਕੇਵਲ ਸਿੰਘ ਤੇ ਜਾਖੜ ਦੇ ਘਰਾਂ ਦੇ ਘਿਰਾਓ ਤਹਿਤ ਦੂਸਰੇ ਦਿਨ ਲਾਡੋਵਾਲ ਟੋਲਪਲਾਜੇ ਲੁਧਿਆਣਾ ਵੀ ਜਾਰੀ ਰਿਹਾ,ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਨ ਲਈ ਨਵੇਂ ਨਵੇਂ ਬਿਲ ਲਿਆ ਰਹੀ ਹੈ ਜਿਸ ਤਹਿਤ ਕਿਸਾਨਾ ਦੀ ਗੱਲ ਮੰਨਣ ਦੀ ਬਿਜਾਏ ਜਬਰਜੁਲਮ ਤੇ ਉੱਤਰ ਰਹੀ ਹੈ ਪਰ ਕਿਸਾਨ ਆਪਣਾ ਸ਼ੰਘਰਸ਼ ਜਾਰੀ ਰੱਖਣਗੇ।

ਸੂਬਾ ਕਮੇਟੀ ਵਲੋਂ ਟੋਲਪਲਾਜੇ ਫਰੀ ਕਰਨ ਤੇ ਭਾਜਪਾ ਦੇ ਘਰਾ ਅੱਗੇ ਧਰਨੇ22ਫਰਵਰੀ ਤੱਕ ਵਧਾ ਦਿੱਤੇ ਹਨ ਅਜ ਦੇ ਧਰਨੇ ਨੂੰ ਚਰਨ ਸਿੰਘ ਨੂਰਪਰਾ,ਸੁਦਾਗਰ ਸਿੰਘ ਘੁਡਾਣੀ,ਰਾਜਿੰਦਰ ਸਿੰਘ ਸਿਆੜ ਜਗਮੀਤ ਸਿੰਘ ਕਲਾਹੜ,ਕਲਦੀਪ ਸਿੰਘ ਗਰੇਵਾਲ,ਬਲਵੰਤ ਸਿੰਘ ਘੁਡਾਣੀ,ਜਸਵੀਰ ਅਸ਼ਗਰੀਪੁਰ,ਦਵਿੰਦਰ ਸਿਰਥਲਾ,ਗੁਰਪ੍ਰੀਤ ਨੂਰਪਰਾ,ਕੁਲਦੀਪ ਸਿੰਘ ਬੁਢੇਵਾਲ,ਦਰਸ਼ਨ ਫੱਲੇਵਾਲ,ਕਮਿਕਰ ਰਾਏਕੋਟ ਤੇ ਕਸਤੁਰੀ ਲਾਲ,ਨਾਜਰ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ ।