SKM ਦੇ ਝੰਡੇ ਹੇਠ 32 ਜਥੇਬੰਦੀਆਂ ਨੇ 22 ਫਰਵਰੀ ਨੂੰ BJP ਲੀਡਰਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ.

 

 

ਲੁਧਿਆਣਾ (ਇੰਦਰਜੀਤ) :  ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਦੇ ਈਸੜੂ  ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਪ੍ਰੈਸ ਕਾਨਫਰਸ ਦੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੱਡਾ ਐਲਾਨ ਕੀਤਾ,ਆਪਣੀਆਂ ਮੰਗਾਂ ਨੂੰ ਲੈ ਕੇ 20,21,22, ਨੂੰ ਪੰਜਾਬ ਭਰ ਦੇ ਟੋਲ ਪਲਾਜੇ ਫਰੀ ਕਰਵਾਉਣ ਦਾ ਐਲਾਨ ਕੀਤਾ ਅਤੇ ਇਸ ਦੇ ਨਾਲ ਹੀ ਪੰਜਾਬ ਭਰ ਦੇ ਜਿੰਨੇ ਵੀ ਜਿਲ੍ਹਿਆਂ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਰਹਿੰਦੇ ਹਨ ਉਹਨਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਆਖਣਾ ਹੈ ਕਿ ਜੇਕਰ ਘਰਾਂ ਦੇ ਅੰਦਰ ਬੀਜੇਪੀ ਦੇ ਵੱਡੇ ਲੀਡਰ ਨਾ ਮੌਜੂਦ ਹੋਏ, ਤਾਂ ਪੰਜਾਬ ਦੇ ਡੀਸੀ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ, ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹ ਵੀ ਆਖਿਆ ਕਿ 22 ਤਰੀਕ ਨੂੰ ਨੈਸ਼ਨਲ ਪੱਧਰ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਇੱਕ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ, ਦੇਸ਼ ਵਿਆਪਿਕ ਵੱਡਾ ਅੰਦੋਲਨ ਛੇੜਿਆ ਜਾਵੇਗਾ,

ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਆਖਿਆ ਕਿ 20,21,22 ਨੂੰ ਕੋਈ ਰੇਲ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ, ਕਹਿੰਦੇ ਕਿਉਂਕਿ ਡੇਰਾ ਬਲਾ ਦੇ ਬੇਨਤੀ ਕੀਤੀ ਮੁਖੀ ਨੇ ਬੇਨਤੀ ਕੀਤੀ ਹੈ ਕਿ, ਸ਼ਰਧਾਲੂਆਂ ਨੇ ਵਾਰਾ ਨਸੀ ਜਾਣਾ ਮੱਥਾ ਟੇਕਣ ਵਾਸਤੇ ਇਸ ਕਰਕੇ ਕਿਸਾਨ ਫਿਲਹਾਲ ਰੇਲਾ ਨਾ ਰੋਕਣ।