ਡਾ: ਇੰਦਰਜੀਤ ਸਿੰਘ, ਡਾ: ਸੰਦੀਪ ਚੋਪੜਾ ਅਤੇ ਡਾ: ਸਮੀਉੱਲਾ (ਬੰਗਲੌਰ) ਦਾ ਵਿਸ਼ੇਸ਼ ਸਨਮਾਨ.

* ਐਕਯੂਪੰਕਚਰ ਵਿੱਚ ਵਿਲੱਖਣ ਯੋਗਦਾਨ ਲਈ ਆਯੁਰਵੇਦ ਕਰਮਸ਼ਾਲਾ, (ਕੋਟਕਕਲ, ਕੇਰਲਾ) ਵਿਖੇ ਨੈਸ਼ਨਲ ਐਕੂਪੰਕਚਰ ਕਾਨਫਰੰਸ ਦੌਰਾਨ ਸਰਵੋਤਮ ਐਕਿਊਪੰਕਚਰ ਪੇਸ਼ਕਾਰੀ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ


 ਲੁਧਿਆਣਾ (ਇੰਦਰਜੀਤ) -  ਲੁਧਿਆਣਾ ਐਕਯੂਪੰਕਚਰ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਕੋਟਨਿਸ ਐਕਯੂਪੰਕਚਰ ਹਸਪਤਾਲ ਦੇ ਡਾ: ਇੰਦਰਜੀਤ ਸਿੰਘ, ਡਾ: ਸੰਦੀਪ ਚੋਪੜਾ ਅਤੇ ਡਾ: ਸਮੀਉੱਲਾ (ਬੰਗਲੌਰ) ਨੂੰ ਐਕਯੂਪੰਕਚਰ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਆਯੁਰਵੇਦ ਕਰਮਸ਼ਾਲਾ, (ਕੋਟਕਕਲ, ਕੇਰਲਾ) ਵਿਖੇ ਨੈਸ਼ਨਲ ਐਕੂਪੰਕਚਰ ਕਾਨਫਰੰਸ ਦੌਰਾਨ ਸਰਵੋਤਮ ਐਕਿਊਪੰਕਚਰ ਪੇਸ਼ਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਰਾਜ ਸਭਾ ਮੈਂਬਰ ਅਬਦੁਲ ਸਮਦ ਸਮਦਾਨੀ, ਡਾ.ਪੀ.ਕੁਮਾਰ ਗੁਰੂਕਲ (ਪ੍ਰਧਾਨ, ਓਰੀਐਂਟਲ ਅਕੈਡਮੀ ਆਫ ਐਕਯੂਪੰਕਚਰ, ਕੇਰਲਾ), ਡਾ: ਅਨੀਸ਼ਾ (ਕੋਟਕਕਲ ਮਿਉਂਸਪਲ ਚੇਅਰਪਰਸਨ) ਅਤੇ ਡਾ: ਸੁਰੇਸ਼ ਕੇ. ਗੁਪਤਾ (ਪ੍ਰਿੰਸੀਪਲ ਸਰਕਾਰੀ ਆਯੁਰਵੇਦ ਕਾਲਜ) ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਅਬਦੁਲ ਸਮਦ ਨੇ ਕਿਹਾ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ 1975 ਤੋਂ ਐਕਿਊਪੰਕਚਰ ਇਲਾਜ ਸਫਲਤਾਪੂਰਵਕ ਕੀਤਾ ਜਾ ਰਿਹਾ ਹੈ ਅਤੇ ਡਾ: ਇੰਦਰਜੀਤ ਨੂੰ ਵਿਸ਼ਵ ਸਵਾਸਥ ਸੰਗਠਨ WHO  ਵੱਲੋਂ 2023 ਵਿਚ  ਐਕਿਊਪੰਕਚਰ ਇਲਾਜ ਪ੍ਰਣਾਲੀ ਦੀ ਨੁਮਾਇੰਦਗੀ ਕਰਨ ਲਈ ਮਨੀਲਾ, ਫਿਲਪੀਨਜ਼ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਜੋ ਕਿ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਪ੍ਰੋਗਰਾਮ ਵਿੱਚ ਓਰੀਐਂਟਲ ਐਕਿਊਪੰਕਚਰ ਫੈਡਰੇਸ਼ਨ ਵੱਲੋਂ ਸਾਰੇ ਨਵੇਂ ਐਕਿਊਪੰਕਚਰ ਮਾਹਿਰ ਡਾਕਟਰਾਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਡਾ: ਇੰਦਰਜੀਤ ਅਤੇ ਡਾ: ਸਮੀਉੱਲਾ ਨੂੰ ਕੇਰਲਾ ਵਿੱਚ ਜਲਦੀ ਹੀ ਬਣ ਰਹੇ ਆਯੁਰਵੇਦ ਅਤੇ ਐਕਿਊਪੰਕਚਰ ਖੋਜ ਸੰਸਥਾਨ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਾ: ਇੰਦਰਜੀਤ ਸਿੰਘ ਨੇ ਸਮੂਹ ਐਕਿਊਪੰਕਚਰ ਮਾਹਿਰ ਡਾਕਟਰਾਂ ਨੂੰ ਲੁਧਿਆਣਾ ਵਿਖੇ ਚਲਾਏ ਜਾ ਰਹੇ ਐਕਿਊਪੰਕਚਰ ਰਿਸਰਚ ਸੈਂਟਰ ਵਿਚ ਆਉਣ ਦਾ ਸੱਦਾ ਦਿੱਤਾ | ਇਸ ਮੌਕੇ ਐਕੂਪੰਕਚਰ ਹੈਲਥ ਦਾ ਵਿਸ਼ੇਸ਼ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ।