ਪੰਜਾਬੀ ਗ਼ਜ਼ਲ ਮੰਚ ਵਲੋਂ ਸਰਬਜੀਤ ਕੌਰ ਸੰਧਾਵਾਲੀਆ 'ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ' ਨਾਲ ਸਨਮਾਨਿਤ.
ਲੁਧਿਆਣਾ (ਗੁਰਦੀਪ ਸਿੰਘ) - ਪੰਜਾਬੀ ਗ਼ਜ਼ਲ ਮੰਚ ਪੰਜਾਬ ਫਿਲੌਰ ਦੀ ਮਹੀਨਾਵਾਰ ਮੀਟਿੰਗ ਡਾਕਟਰ ਪ੍ਰਮਿੰਦਰ ਸਿੰਘ ਹਾਲ ਪੰਜਾਬੀ ਭਵਨ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਗ਼ਜ਼ਲਗੋ ਸਰਦਾਰ ਪੰਛੀ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਿੰਦਰ ਅਲਬੇਲਾ ਨੇ ਪ੍ਰਧਾਨਗੀ ਮੰਡਲ ਵਿੱਚ ਡਾ ਹਰਮਿੰਦਰ ਸਿੰਘ, ਸਰਦਾਰ ਪੰਛੀ , ਡਾ ਗੁਲਜ਼ਾਰ ਪੰਧੇਰ ਨੂੰ ਸਦਾ ਦਿੱਤਾ। ਉਪਰੰਤ ਡਾ.ਗੁਲਜਾਰ ਸਿੰਘ ਪੰਧੇਰ ਨੇ ਡਾ. ਸਰਬਜੀਤ ਕੌਰ ਸੰਧਾਵਾਲੀਆ ਨੂੰ ਜੀ ਆਇਆ ਕਿਹਾ ਅਤੇ ਕਹਾਣੀਕਾਰ ਸੁਖਜੀਤ ਜੀ ਦੇ ਅਚਾਨਕ ਵਿਛੜਨ ਦਾ ਸ਼ੋਕ ਪ੍ਰਗਟ ਕੀਤਾ ਗਿਆ। ਉਨ੍ਹਾਂ ਤੋ ਬਾਅਦ ਖੰਨੇ ਤੋ ਆਏ ਧਰਮਿੰਦਰ ਸ਼ਾਹਿਦ ਨੇ ਸਰਬਜੀਤ ਕੌਰ ਸੰਧਾਵਾਲੀਆ ਦੀ ਜੀਵਨੀ ਅਤੇ ਸਾਹਿਤ ਸਫਰ ਬਾਰੇ ਚਾਨਣਾ ਪਾਇਆ। ਉਸ ਤੋਂ ਉਪਰੰਤ ਡਾ. ਸਰਬਜੀਤ ਕੌਰ ਸੰਧਾਵਾਲੀਆ ਨੂੰ ਸਰਦਾਰ ਪੰਛੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋ ਮੋਮੈਂਟੋ , ਫੁਲਕਾਰੀ ਅਤੇ ਨਾਮਜ਼ਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਨਾਲ ਹੀ ਪੰਛੀ ਸਾਹਿਬ ਨੇ ਉਹਨਾਂ ਦਾ ਕਸ਼ੀਦਾ ਵੀ ਪੜਿਆ। ਡਾ ਸਰਬਜੀਤ ਕੌਰ ਸੰਧਾਵਾਲੀਆ ਨੇ ਆਪਣੋ ਞਿਚਾਰ ਰੱਖੇ ਤੇ ਇਕ ਰਚਨਾ ਵੀ ਸੁਣਾਈ ।ਉਪਰੰਤ ਦੂਸਰੇ ਪੜਾਅ ਵਿੱਚ ਕਵੀ ਦਰਬਾਰ ਹੋਇਆ। ਸਭ ਤੋ ਪਹਿਲਾਂ ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ ਆਪਣੀ ਨਵੀ ਕਿਤਾਬ ਸ਼ਹਾਦਤ- ਏ- ਚਾਰ ਸਾਹਿਬਜ਼ਾਦੇ ਚੋ "ਪੁਤ ਤੇਰੇ ਸ਼ਹੀਦ ਹੋ ਗਏ ਮਾਂ" ਅਤੇ ਇਕ ਗ਼ਜ਼ਲ "ਨਾ ਤਨ ਸੰਭਾਲ ਹੁੰਦਾ " ਸੁਣਾਈ। ਉਪਰੰਤ ਬਲਵੰਤ ਚਿਰਾਗ ਨੇ ਨਜ਼ਮ "ਘਰ ਬਣਾਕੇ ਢਾਹ ਦਿੰਦਾ ਹਾ" ,ਮਹੇਸ਼ ਪਾੰਡੇ ਰੋਹਲਵੀ ਨੇ "ਬਾਬੇ ਨਾਨਕ ਦੀ ਊਦਾਸੀ" ,ਪੰਮੀ ਹਬੀਬ ਨੇ "ਬਾਂਦਰ ਕਿੱਲਾ ਕਹੀਏ", ਸੰਧੇ ਸੁਖਬੀਰ ਨੇ "ਕਲਮਾਂ ਦੇ ਵਾਰਸੋ" , ਇੰਦਰਜੀਤ ਕੌਰ ਲੋਟੇ ਨੇ "ਬੰਸਤ ਰੁਤ" ਕਵਿਤਾ ਸੁਣਾਈ ।ਪ੍ਰਮਿੰਦਰ ਅਲਬੇਲਾ ਨੇ "ਪਹਿਲਾਂ ਵਾਲਾ ਪਿਆਰ" ,ਗੁਰਦੀਪ ਸਿੰਘ ਨੇ "ਵਿਗੜੇ ਜੇ ਦੁੱਧ", ਜੈ ਕਿਸ਼ਨ ਵੀਰ ਨੇ ਗ਼ਜ਼ਲ "ਠੰਡਕ ਰੋਸ਼ਨੀ ਤੇਰੀ ਹੈ", ਉਪਰੰਤ ਨਵਨੀਤ ਕਿਰਣ ਨੇ "ਸਹੀਉ ਨੀ ਬਨ ਮੋਰਨੀ" ,ਵਿੱਕੀ ਰਾਏ ਗੀਤ ਸੈਲਫੀ , ਕੁਲਵਿੰਦਰ ਕਿਰਨ ਨੇ "ਜ਼ਖਮੀ ਅਤੀਤ" ਸੁਣਾਇਆ। ਇਸ ਤੋ ਇਲਾਵਾ ਜਸਵੀਰ ਝੱਜ , ਭਗਵਾਨ ਢਿੱਲੋ , ਮਨਜੀਤ ਸਿੰਘ ਰੋਮਾਣਾ ( ਨਾਜ ਪੰਜਾਬੀ ਟੀ ਵੀ ), ਡਾ. ਤਿਰਲੋਚਨਸਿੰਘ (ਅਜੀਤ ਅਖ਼ਬਾਰ) ,ਵਿਜੇ ਤਿਵਾਰੀ (ਲੁਧਿਆਣਾ ਦਰਪਣ) ਮਨਜੀਤ ਸਿੰਘ ਗਰਚਾ, ਸੁਰਜੀਤ ਸਿੰਘ ਆਦਿਕ ਨੇ ਹਾਜ਼ਰੀ ਲਗਵਾਈ।ਅੰਤ ਵਿੱਚ ਸਰਦਾਰ ਪੰਛੀ ਨੇ ਸਾਰੇ ਸਾਹਿਤਕਾਰਾਂ ਦਾ ਅਤੇ ਸਾਰੇ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ ।ਗ਼ਜ਼ਲ ਮੰਚ ਦੇ ਜਨਰਲ ਸਕੱਤਰ ਪਰਮਿੰਦਰ ਅਲਬੇਲਾ ਨੇ ਸਟੇਜ ਸੈਕਟਰੀ ਦੀ ਅਤੇ ਵਿਜੈ ਤਿਵਾੜੀ ਚੈਨਲ "ਲੁਧਿਆਣਾ ਦਰਪਣ " ਨੇ ਕੈਮਰੇ ਦੀ ਸੇਵਾ ਬਾਕਮਾਲ ਕੀਤੀ ।