ਐਸਕੇਐਮ ਵੱਲੋਂ ਲਾਡੋਵਾਲ ਟੋਲ ਪਲਾਜ਼ਾ 22 ਫਰਵਰੀ ਤਕ ਫ੍ਰੀ ਕਰਵਾਇਆ .
ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 17 ਫਰਵਰੀ ਤੋਂ ਟੋਲਪਲਾਜਾ ਲਾਡੋਵਾਲ ਲੁਧਿਆਣਾ ਵਿਖੇ ਫਰੀ ਕੀਤਾ ਹੋਇਆ ਹੈ ਅਜ ਤੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਦਿੱਤੀ ਗਈ ਕਾਲ ਤਹਿਤ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਵਲੋਂ ਵੀ ਸਮੂਲੀਅਤ ਕਰਕੇ22ਫਰਵਰੀ ਤੱਕ ਟੋਲਪਲਾਜੇ ਫਰੀ ਕੀਤਾ ਜਾ ਰਹੇ ਹਨ ਅਤੇ ਭਾਜਪਾ ਦੇ ਆਗੂਆ ਦੇ ਘਰਾਂ ਅੱਗੇ ਧਰਨੇ ਵੀ ਜਾਰੀ ਹਨ ਧਰਨੇ ਵਿੱਚ ਆਗੂਆ ਕਿਹਾ ਕਿ ਐਮ ਐਸ ਪੀ ਲਾਗੂ ਕਰਵਾਉਣ ਲਈ,ਕਿਸਾਨਾਂ ਮਜਦੂਰਾਂ ਦੇ ਕਰਜੇ ਕਰਨ,ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ ਤੇ ਹੋਰ ਮੰਗਾਂ ਲਈ ਜੋ ਕਿਸਾਨ ਦਿੱਲੀ ਵੱਲ ਕੂਚ ਕਰਨ ਜਾ ਰਹੇ ਸਨ ਉਹਨਾਂ ਤੇ ਜਬਰਜੁਲਮ ਕਰਨ ਦੇ ਖਿਲਾਫ਼ ਸ਼ੰਘਰਸ਼ ਹੋ ਰਿਹਾ,ਆਗੂਆ ਹੋਰ ਕਿਹਾ ਕਿ ਜੇਕਰ ਮੋਦੀ ਸਰਕਾਰ ਮੰਨਿਆ ਹੋਈਆ ਮੰਗਾਂ ਲਾਗੂ ਨਹੀਂ ਕਰਦੀ ਤਾ ਸ਼ੰਘਰਸ਼ਾ ਦੇ ਅਖਾੜੇ ਮਘਾਉਣੇ ਪੈਣੇ ਹਨ ਤਾ ਜੋ ਸਰਕਾਰ ਨੂੰ ਮਜਬੂਰ ਕਰ ਸਕੀਏ,ਅੱਜ ਦੇ ਧਰਨੇ ਵਿੱਚ ਜਮੀਨਾ ਬਚਾਉਣ ਦੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਸ਼ਰਧਾਜਲੀ ਵੀ ਭੇਟ ਕਰਕੇ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਅਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਚਰਨ ਸਿੰਘ ਨੂਰਪਰਾ,ਸੁਦਾਗਰ ਸਿੰਘ ਘੁਡਾਣੀ,ਜਗਮੀਤ ਸਿੰਘ ਕਲਾੜ,ਰਾਜਿੰਦਰ ਸਿੰਘ ਸਿਆੜ ਤੇ ਬਲਵੰਤ ਸਿੰਘ ਘੁਡਾਣੀ,ਗੁਰਪ੍ਰੀਤ ਸਿੰਘ ਨੂਰਪਰਾ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਗੁਰਕਮਲ ਸਿੰਘ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਬਿਲਗਾ ਦਿਹਾਤੀ ਮਜਦੂਰ ਸਭਾ ਜਰਨੈਲ ਸਿੰਘ ਫਲੋਰ,ਬੀਕਿਯੂ ਕਾਦੀਆਂ ਕਮਲਜੀਤ ਸਿੰਘ,ਰਾਜੇਵਾਲ ਦੇ ਬਲਜੀਤ ਸਿੰਘ,ਅਜਾਦ ਕਿਸਾਨ ਸਭਾ ਮਾਹਲ ਸ਼ੇਰਗਿਲ,ਕੁਲਦੀਪ ਸਿੰਘ ਬੁਢੇਵਾਲ,ਹਰਪ੍ਰੀਤ ਗਰੇਵਾਲ,ਤਰਸੇਮ ਲਾਲ,ਮਨੋਹਰ ਕਲਾੜ,ਬਲਜਿੰਦਰ ਸਿੰਘ ਤੇ ਬੀਬੀ ਅਮਰਜੀਤ ਕੌਰ ਮਾਜਰੀ ਵੀ ਸ਼ਾਮਲ ਹੋਏ ।