ਸੰਘਰਸ਼ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ.
ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਤੇ ਸੰਯੁਕਤ ਕਿਸਾਨ ਮੋਰਚੇ ਚ ਜਥੇਬੰਦੀਆਂ ਵਲੋਂ17ਫਰਵਰੀ ਤੋਂ ਲਾਡੋਵਾਲ ਟੋਲਪਲਾਜੇ ਤੇ ਚਲ ਰਹੇ ਪੰਜਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਬਰ ਦੇ ਜੋਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੇ ਕਦਮ ਫੌਰੀ ਰੋਕੇ ਕਿਉਂਕਿ ਸ਼ੰਘਰਸ਼ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਕਿਸਾਨ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਿਥੇ ਕਿਸਾਨ ਟੋਲਪਲਾਜੇ ਫਰੀ ਕਰਕੇ ਤੇ ਭਾਜਪਾ ਦੇ ਘਰਾਂ ਦੇ ਅੱਗੇ ਵੀ ਲਗਾਤਾਰ ਧਰਨੇ ਚਲ ਰਹੇ ਹਨ ਆਗੂਆ ਕਿਹਾ ਕਿ ਐਮ ਐਸ ਪੀ ਦੇ ਮਸਲੇ ਦਾ ਹਲ ਪਾਰਲੀਮੈਂਟ ਦਾ ਵਿਸ਼ੇਸ ਸੈਸ਼ਨ ਸੱਦ ਕੇ23ਫਸਲਾਂ ਉਪਰ ਐਮ ਐਸ ਪੀ ਰਾਹੀਂ ਫਸਲਾਂ ਦੀ ਖਰੀਦ ਨੂੰ ਯਕੀਨੀ ਕਰਦਾ ਕਾਨੂੰਨ ਬਣਾਉਣਾ ਤੇ ਹੋਰ ਮੰਗਾਂ ਲਈ ਸ਼ੰਘਰਸ਼ ਚਲ ਰਿਹਾ ਹੈ ਪਰ ਭਾਜਪਾ ਪਾਰਟੀ ਕਿਸਾਨਾਂ ਦੀ ਉਭਰ ਰਹੀ ਤਾਕਤ ਨੂੰ ਹਿੰਸਕ ਤਰੀਕੇ ਨਾਲ਼ ਦਬਾਅ ਕੇ ਸਾਮਰਾਜੀ ਕਾਰਪੋਰੇਟਾ ਹਿੱਤਾ ਲਈ ਪੂਰੀ ਸ਼ਕਤੀ ਲਾਉਣ ਜਾ ਰਹੀ
ਹਾਈਕੋਰਟ ਵਲੋਂ ਟਰੈਕਟਰਾਂ ਨੂੰ ਆਵਾਜਾਈ ਲਈ ਵਰਤਣ ਖਿਲਾਫ ਜਿਸ ਟਰਾਂਸਪੋਰਟ ਐਕਟ ਦਾ ਵੇਰਵਾ ਦਿੱਤਾ ਗਿਆ ਹੈ ਉਸ ਵਿਤਕਰੇ ਪੂਰਨ ਤੇ ਪਿਛਾਖੜੀ ਐਕਟ ਨੂੰ ਰੱਦ ਕਰਨ ਲਈ ਵਿਧਾਨਕ ਕਦਮ ਚੁਕਣ ਦੀ ਮੰਗ ਕਰਦੇ ਹਾਂ ਅਜ ਦੇ ਧਰਨੇ ਵਿੱਚ ਬੀਕਿਯੂ ਏਕਤਾ ਉਗਰਾਹਾਂ ਦੇ ਜਿਲਾ ਪਰਧਾਨ ਚਰਨ ਸਿੰਘ ਨੂਰਪਰਾ,ਸੁਦਾਗਰ ਸਿੰਘ ਘੁਡਾਣੀ,ਰਾਜਿੰਦਰ ਸਿੰਘ ਸਿਆੜ,ਬਲਵੰਤ ਸਿੰਘ ਘੁਡਾਣੀ,ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ,ਮੱਖਣ ਸਿੰਘ ਕਧੋਲਾ,ਜਲ ਸਪਲਾਈ ਦੇ ਭੂਪਿੰਦਰ ਸਿੰਘ ਕੁਤਬਾ,ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਸਿੰਘ ਫਿਲੌਰ,ਜਸਵਿੰਦਰ ਸਿੰਘ ਢੇਸੀ,ਟੀ ਐਸ ਯੂ ਦੇ ਆਗੂ ਜਸਵਿੰਦਰ ਸਿੰਘ,ਕੁਲ ਹਿੰਦ ਕਿਸਾਨ ਸਭਾ ਤਰਲੋਕ ਸਿੰਘ,ਪੇਡੂ ਮਜਦੂਰ ਯੂਨੀਅਨ ਦੇ ਚੰਨਣ ਸਿੰਘ ਬੁੱਟਰ,ਦਿਹਾਤੀ ਮਜਦੂਰ ਸਭਾ ਪਰਮਜੀਤ ਸਿੰਘ ਰੰਧਾਵਾ,ਬੀਕਿਯੂ ਰਾਜੇਵਾਲ ਬਲਜੀਤ ਸਿੰਘ ਮਹਿਲ,ਮਹਿਲ ਲਖਵਿੰਦਰ ਸਿੰਘ ਮੋਤੀਪੁਰ,ਨਾਜਰ ਸਿੰਘ,ਕਸਤੁਰੀ ਲਾਲ ਤੇ ਸਟੇਜ ਦੀ ਕਾਰਵਾਈ ਜਸਵੀਰ ਸਿੰਘ ਅਸ਼ਗਰੀਪੁਰ ਨੇ ਨਿਭਾਈ ।