SKM ਵੱਲੋਂ ਰੋਸ ਮੁਜ਼ਾਹਰਾ .

ਲੁਧਿਆਣਾ (ਇੰਦਰਜੀਤ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੇਂਦਰ ਦੀ ਮੋਦੀ ਸਰਕਾਰ ਤੇ ਖੱਟਰ ਸਰਕਾਰ ਵਲੋਂ ਮੰਨੀਆ ਹੋਈਆਂ ਮੰਗਾ ਨੂੰ ਲਾਗੂ ਕਰਵਾਉਣ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਕਿਸਾਨਾਂ ਤੇ ਜਬਰਜੁਲਮ ਕਰਨਾ,ਟਰੈਕਟਰ ਭੰਨਣੇ ਤੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੇ ਰੋਸ਼ ਵਜੋਂ ਸਾਰੇ ਦੇਸ ਵਿੱਚ ਸ਼ਹਿਰਾਂ,ਕਸਬਿਆਂ ਚ ਮੋਦੀ ,ਅਮਿਤ ਸਾਹ ਤੇ ਖੱਟਰ ਦੇ ਪੁਤਲੇ ਫੂਕਣ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਪੰਜ ਥਾਵਾਂ ਪਾਇਲ,ਮਲੌਦ ਡੇਹਲੋਂ,ਰਾਏਕੋਟ ਤੇ ਸਿਧਵਾ ਬੇਟ ਬੱਸ ਸਟੈਂਡ ਚ ਪੁਤਲੇ ਸਾੜੇ ਗਏ ਇਸਵੇਲੇ ਬੋਲਦਿਆਂ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਜਿਲ੍ਹਾ ਜਰਨਲ ਸੱਕਤਰ ਸੁਦਾਗਰ ਸਿੰਘ ਘੁਡਾਣੀ  ਨੇ ਕਿਹਾ ਕਿ ਕਿਸਾਨਾਂ ਵਲੋਂ ਐਮ ਐਸ ਪੀ ਦੀ ਕਾਨੂੰਨੀ ਗਾਰੰਟੀਖਰੀਦ ਲਾਗੂ ਕਰਨ,ਕਿਸਾਨਾਂ ਮਜਦੂਰਾਂ ਦੇ ਕਰਜੇ ਖ਼ਤਮ ਕਰਨ ਤੇ ਹੋਰ ਮੰਗਾ ਲਈ ਕਿਸਾਨ ਸ਼ੰਘਰਸ਼ ਕਰ ਰਹੇ ਹਨ ਪਰ ਸਰਕਾਰ ਬਲ ਵਰਤੋਂ ਕਰਕੇ ਫਾਸੀ ਰਾਹ ਪੈ ਰਹੀ ਪਰ ਕਿਸਾਨ ਆਪਣੀਆਂ ਮੰਗਾਂ ਲਈ ਸ਼ੰਘਰਸ਼ ਜਾਰੀ ਰੱਖਣਗੇ ਤੇ ਜਿਸ ਤਹਿਤ26ਫਰਵਰੀ ਨੂੰ ਨੈਸ਼ਨਲ ਮਾਰਗਾ ਤੇ ਇੱਕ ਪਾਸੇ ਟਰੈਕਟਰ ਖੜਾ ਕੇ ਪ੍ਰੋਟੈਸਟ ਕਰਨਗੇ,ਅਜ ਦੇ ਪੁਤਲੇ ਫੂਕਣ ਚ ਜਗਮੀਤ ਸਿੰਘ ਕਲਾਹੜ,ਰਾਜਿੰਦਰ ਸਿੰਘ ਸਿਆੜ,ਦਰਸਨ ਸਿੰਘ ਫੱਲੇਵਾਲ,ਮਨੋਹਰ ਸਿੰਘ ਕਲਾੜ,ਬਲਵੰਤ ਸਿੰਘ ਘੁਡਾਣੀ,ਰਾਜਿੰਦਰ ਸਿੰਘ ਖੱਟੜਾ ਜਸਵੀਰ ਸਿੰਘ ਅਸ਼ਗਰੀਪੁਰ,ਗੁਰਪ੍ਰੀਤ ਸਿੰਘ ਨੂਰਪਰਾ,ਤੀਰਥ ਸਿੰਘ ਤਲਵੰਡੀ,ਪਰੀਵਾਰ ਸਿੰਘ ਬਿਲੂ ਫੱਲੇਵਾਲ,ਹਰਦੇਵ ਸਿੰਘ ਨਾਰੰਗਵਾਲ,ਜਸਦੀਪ ਸਿੰਘ ਜਸੋਵਾਲ,ਦਵਿੰਦਰ ਸਿੰਘ ਸਿਰਥਲਾ, ਤੇ ਹੋਰ ਕਿਸਾਨ ਵੀ ਹਾਜਰ ਹੋਏ ।