ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ 'ਤੇ ਖੂਨਦਾਨ, ਦੰਦਾਂ ਤੇ ਅੱਖਾਂ ਦਾ ਕੈਂਪ ਲਗਾਇਆ.
ਲੁਧਿਆਣਾ (ਗੁਰਦੀਪ ਸਿੰਘ)
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 648ਵੇਂ ਆਗਮਨ ਪੁਰਬ ਤੇ ਸਾਡੇ ਬਜ਼ੁਰਗ ਸਾਡਾ ਮਾਣ ਅਤੇ ਜੇਸੀਆਈ ਵੱਲੋਂ ਜੰਜਘਰ, ਜਨਕਪੁਰੀ ਵਿਖੇ 17ਵਾਂ ਖੂਨਦਾਨ,ਦੰਦਾਂ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ।ਇਸ ਵਿੱਚ ਪਰੀਤ ਹਸਪਤਾਲ ਬਲੱਡ ਸੈਂਟਰ ਦੀ ਡਾਕਟਰਾਂ ਦੀ ਟੀਮ: ਬੀ ਟੀ ਓ ਵੰਦਨਾ ਅਗਰਵਾਲ, ਵਿਕਰਮ ਸਿੰਘ ਨੇ ਖੂਨ ਇਕਤਰਤ ਕੀਤਾ।
ਮੁੱਖ ਮਹਿਮਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ,ਸ਼ਰਨਪਾਲ ਸਿੰਘ ਮੱਕੜ ,ਰਾਜਕੁਮਾਰ ਅਗਰਵਾਲ,ਵਿਧਾਇਕ ਅਸ਼ੋਕ ਪਰਾਸ਼ਰ ਪਪੀ, ਰਾਜੂ ਕਵਾਤਰਾ ਨੇ ਸੰਬੋਧਿਤ ਕੀਤਾ। ਉਹਨਾਂ ਨੇ ਖੂਨਦਾਨ ਦੇ ਮਹੱਤਵ ਬਾਬਤ ਦੱਸਿਆ।
ਇਸ ਮੈਂਡਿਕਲ ਕੈਂਪ ਵਿੱਚ ਬਹੁਤ ਇਲਾਕਾ ਨਿਵਾਸੀਆਂ ਨੇ ਖੂਨਦਾਨ ਤੋ ਇਲਾਵਾ ਚੈਕ ਅੱਪ ਕਰਵਾਇਆ।
ਡਾਕਟਰ ਵਿਕਟਰ ਚਾਲਰਸ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈਕ ਅਪ ਅਤੇ ਰੀਫ੍ਰੈਕਸ਼ਨ ਕਰਕੇ ਨੰਬਰ ਦਿੱਤੇ। ਡਾਕਟਰ ਰਾਜੀਵ ਅਗਰਵਾਲ ਨੇ 100 ਤੋਂ ਜ਼ਿਆਦਾ ਮਰੀਜਾਂ ਦੇ ਦੰਦਾਂ ਦਾ ਚੈਕ ਅੱਪ ਕੀਤਾ।
ਸੰਸਥਾ ਦੇ ਚੇਅਰਮੈਨ ਅਰੁਣ ਉਪਲ,ਪ੍ਰਧਾਨ ਨੀਰਜ ਸਚਦੇਵਾ ,ਜੇਲੀ ਚੋਪੜਾ,ਰਾਜੂ ਕਵਾਤਰਾ,ਅਮਿਤ ਧਵਨ, ਪ੍ਰਿੰਸ ਸਿੱਧੂ,ਸੰਜੀਵ ,ਆਸ਼ਾ ਰਾਣੀ, ਸੁਮਨ ਸੈਣੀ, ਅਨੂ ਬਾਲਾ ,ਮਹਿਕ ਪ੍ਰੀਤ,ਸਾਨੀ ਸ਼ਰਮਾ,ਹਰਜੀਤ ਸਿੰਘ,ਅਨੂ ਮਾਂਗੋ,ਰਿੰਕੂ ਚੱਢਾ,ਗੋਲਡੀ ਸੱਭਰਵਾਲ,ਦਿਨੇਸ਼ ਤੁਲੀ,ਰਾਜੂ ਬਾਬਾ,ਡਾਕਟਰ ਰਜੀਵ ਅਗਰਵਾਲ ,ਪ੍ਰਦੀਪ ਸਿੰਘ,ਸੋਨੂ ਭਾਰਦਵਾਜ,ਗੁਰਮਖ ਸਿੰਘ ਮਿਠੂ,ਸੇਵਾ ਰਾਮ,ਰਾਜ ਕੁਮਾਰ, ਵਨੀਤ ਬਾਂਸਲ, ਅਮਿਤ ਗੋਇਲ, ਡਾਕਟਰ ਵਿਨੇ, ਜੇਸੀ ਜਸ ਕੌਰ, ਜੇਸੀ ਪੂਜਾ ਬਾਂਸਲ ਤੂੰ ਇਲਾਵਾ ਕੋਈ ਪਤਵੰਤੇ ਸੱਜਣ ਹਾਜ਼ਰ ਸਨ।
