ਕੈਂਪ ਵਿੱਚ 12 ਔਰਤਾਂ ਤੇ 17 ਲੋਕਾਂ ਨੇ ਪਹਿਲੀ ਵਾਰ ਕੀਤਾ ਖੂਨਦਾਨ.
ਲੁਧਿਆਣਾ( ਗੁਰਦੀਪ ਸਿੰਘ) - ਸਾਰਥੀ ਵੈਲਫੇਅਰ ਸੋਸਾਇਟੀ ਦੁਆਰਾ ਸਤਿਅਮ ਹਸਪਤਾਲ,ਹਰਚਰਨ ਨਗਰ ਵਿੱਚ 9ਵਾਂ ਖੂਨਦਾਨ ਕੈਂਪਲਗਾਇਆ ਗਿਆ।ਇਸ ਅਵਸਰ ਤੇ ਜਿਲਾ ਸੰਘ ਚਾਲਕ ਰਕੇਸ਼ ਸ਼ਰਮਾ,ਜਿਲਾ ਕਾਰਅਵਾਹ ਨਿਤਿਨ ਗੁਪਤਾ, ਯੋਗੇਸ਼ ਸ਼ਰਮਾ, ਅਨਿਲ ਜਲਾਨ, ਰਵਿੰਦਰ ਬੰਸਲ, ਸਾਬਕਾ ਸੀਨੀਅਰ ਡਿਪਟੀ ਮੇਅਰ ਪਰਵੀਨ ਬਾਂਸਲ, ਇੰਮਪਰੂਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਡਾ. ਸੁਭਾਸ਼ ਵਰਮਾ, ਅਮਿਤ ਗੁਸਾਈਂ,ਸਾਬਕਾ ਪਾਰਸ਼ਦ ਇੰਦਰ ਅਗਰਵਾਲ, ਨਿਧੀ ਗੁਪਤਾ, ਡਾ.ਮੋਨਿਕਾ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਾਰਥੀ ਸੰਸਥਾ ਦੇ ਮੁੱਖ ਸੇਵਾਦਾਰ ਸਿਧਾਰਥ ਜਿੰਦਲ ਤੇ ਸੁਮਿਤ ਬੰਸਲ ਨੇ ਦਸਿਆ ਕਿ ਸੰਸਥਾ ਦੁਆਰਾ ਹਰ ਛੇ ਮਹੀਨੇ ਬਾਅਦ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸੰਸਥਾ ਦੁਆਰਾ ਯੁਵਾ ਤੇ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਖੂਨ ਦਾਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ 12 ਔਰਤਾਂ ਨੇ ਹਿੱਸਾ ਲਿਆ ਤੇ 17 ਐਸੇ ਲੋਕ ਸਨ ਜਿਨਾਂ ਨੇ ਪਹਿਲੀ ਵਾਰ ਖੂਨ ਦਾਨ ਕੀਤਾ।ਉਹਨਾਂ ਨੇ ਦੱਸਿਆ ਕਿ ਖੂਨਦਾਨ ਨਿਰਸੰਦੇਹ ਉਤਮ ਸੇਵਾ ਹੈ, ਕਿਉਂਕਿ ਖੂਨ ਦੀ ਜਰੂਰਤ ਖੂਨ ਦੁਆਰਾ ਹੀ ਪੂਰੀ ਕੀਤੀ ਜਾ ਸਕਦੀ ਹੈ। ਖੂਨ ਦੀ ਜਰੂਰਤ ਦਾ ਹੋਰ ਕੋਈ ਵਿਕਲਪ ਨਹੀਂ ਹੈ। ਪਰੰਤੂ ਸੇਵਾ ਦੇ ਨਾਲ ਨਾਲ ਇਹ ਇਨਸਾਨ ਦੇ ਸਰੀਰ ਦੇ ਲਈ ਫਾਇਦੇਮੰਦ ਹੈ। ਖੂਨ ਨਾਲ ਕੋਲੈਸਟਰੋਲ ਤੇ ਦਿਲ ਦੀ ਸਮੱਸਿਆ ਨਹੀਂ ਹੁੰਦੀ। ਵਜਨ ਕੰਟਰੋਲ ਵਿੱਚ ਰਹਿੰਦਾ ਹੈ। ਖੂਨ ਗਾੜਾ ਨਹੀਂ ਹੁੰਦਾ।ਇਸ ਅਵਸਰ ਤੇ ਦੀਪਕ ਕਸ਼ਅਪ,ਚਿਰਾਗ ਤਰੇਹਨ, ਸੁਮਿਤ ਬੰਸਲ,ਪਾਰਸ ਮੇਹਰਾ, ਸਨੀ ਸਿੰਘ, ਨਰੇਸ਼ ਗਾਬਾ,ਅੰਕੁਸ਼ ਚੋਪੜਾ, ਯਸ਼ਪਾਲ ਗੁਪਤਾ,ਵਿਪਨ ਗੁਪਤਾ,ਇਸ਼ੂ ਅਰੋੜਾ,ਦੀਪਕ ਸਹਿਗਲ,ਪਾਰਸ ਅਗਰਵਾਲ, ਤਰੁਣ ਕੁਮਾਰ,ਸੰਨੀ ਸਿੰਗਲਾ,ਸੁਮਿਤ ਗੋਇਲ,ਹਨੀ ਸ਼ਰਮਾ,ਯੁਗੇਸ਼ ਗੁਪਤਾ,ਇਤਿਸ਼ ਵਿਜ, ਮਨੂ ਮਗੋ, ਭਾਨੂੰ, ਮੋਹਨ ਆਦਿ ਮੌਜੂਦ ਰਹੇ।
