ਉੱਤਰੀ ਵਿਧਾਨ ਸਭਾ ਵਿੱਚ ਬੀਜੇਪੀ ਨੂੰ ਮਿਲਿਆ ਵੱਡਾ ਹੁੰਗਾਰਾ, ਸੈਂਕੜੇ ਲੋਕ ਹੋਏ ਭਾਜਪਾ ਵਿੱਚ ਸ਼ਾਮਲ.
ਲੁਧਿਆਣਾ 26ਫਰਵਰੀ (ਇੰਦਜੀਤ) - ਸਥਾਨਕ ਮੱਲ੍ਹੀ ਫਾਰਮ ਵਿਖੇ ਗੁਰੂ ਨਾਨਕ ਪੁਰਾ ਮੰਡਲ ਦੇ ਪ੍ਰਧਾਨ ਸਚਿਨ ਗੁਪਤਾ ਕੇਸ਼ਵ ਦੀ ਪ੍ਰਧਾਨਗੀ ਹੇਠ ਸਾਬਕਾ ਕੌਂਸਲਰ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਅਤੇ ਦਿਲਬਾਗ ਸਿੰਘ ਦੇ ਯਤਨਾਂ ਨਾਲ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਹਾਜ਼ਰੀ ਵਿੱਚ ਅਤੇ ਭਾਜਪਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਪਰਵੀਨ ਬਾਂਸਲ ਦੀ ਮੋਜੁਦਗੀ ਵਿੱਚ, ਸੈਂਕੜੇ ਲੋਕ ਭਾਜਪਾ 'ਚ ਸ਼ਾਮਲ ਹੋਏ। ਸ਼ਾਮਿਲ ਹੋਏ ਆਗੂਆਂ ਵਿੱਚ ਅਨਿਲ ਪਟੇਲ ਸਾਧੂ ਸਮੇਤ ਪੂਰਵਾਂਚਲ ਭਾਈਚਾਰੇ ਦੇ ਚੰਦਰੇਸ਼ਵਰ ਪ੍ਰਸਾਦ, ਮਨੋਜ ਸ੍ਰੀਵਾਸਤਵ, ਰੁਦਲ ਸਿੰਘ, ਵਿਜੇ ਪ੍ਰਸਾਦ, ਗਣੇਸ਼ ਪ੍ਰਸਾਦ, ਸੁਰਿੰਦਰਾ ਪ੍ਰਸਾਦ, ਸਿਕੰਦਰ ਕੁਮਾਰ, ਰਮੇਸ਼ ਕੁਸ਼ਵਾਹਾ, ਮਨੀਸ਼ ਦਸ਼ੋਨਾਰ, ਸੁਰੇਸ਼ ਪ੍ਰਸਾਦ, ਵਿਨੋਦ ਕੁਸ਼ਵਾਹਾ, ਅਰਵਿੰਦ ਪਟੇਲ ਸਿੰਘ ਅਤੇ ਵਰਿੰਦਰ ਮਾਸਟਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਭਾਜਪਾ ਦਾ ਗਮਛਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।ਸਮਾਜ ਸੇਵਕ ਗੁਰਕੀਰਤ ਸਿੰਘ, ਪ੍ਰਦੀਪ ਸ਼ਰਮਾ ਅਤੇ ਜਸਵੰਤ ਸਿੰਘ ਵੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪੰਕਜ ਜੈਨ, ਜ਼ਿਲ੍ਹਾ ਮੀਤ ਪ੍ਰਧਾਨ ਯਸਪਾਲ ਜਨੋਤਰਾ, ਸੁਮਨ ਵਰਮਾ, ਸੀਨੀਅਰ ਭਾਜਪਾ ਆਗੂ ਸਵਾਮੀ ਡਾ. ਰਮਾ ਸ਼ੰਕਰ,ਗੁਰੂ ਨਾਨਕ ਪੁਰਾ ਮੰਡਲ ਦੇ ਜਨਰਲ ਸਕੱਤਰ ਸਮਰਾਟ ਸ਼ਰਮਾ, ਪੁਸ਼ਪ ਰਾਜੂ, ਰਾਕੇਸ਼ ਸਾਲਦੀ, ਨਰੇਸ਼ ਬਾਂਸਲ, ਵਿਨੋਦ ਤ੍ਰੇਹਨ, ਦੀਨ ਦਿਆਲ, ਅਰਵਿੰਦ, ਸੰਜੇ ਗੁਪਤਾ ਆਦਿ ਸਾਰੇ ਪਤਵੰਤੇ ਵੀ ਹਾਜ਼ਰ ਸਨ।