ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਜਰੂਰਤਮੰਦਾਂ ਦੀ ਸੇਵਾ ਕਰਕੇ ਰਹੀ ਹੈ ਪਰਉਪਕਾਰ : ਵਿਧਾਇਕ ਪਰਾਸ਼ਰ.
ਲੁਧਿਆਣਾ( ਗੁਰਦੀਪ ਸਿੰਘ) - ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੁਆਰਾ ਗਊਸ਼ਾਲਾ ਰੋਡ ਸਥਿਤ ਸ਼ਿਵ ਮੰਦਿਰ ਵਿੱਚ 57ਵੇਂ ਸੇਵਾ ਯਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਫਾਉਂਡੇਸ਼ਨ ਦੇ ਐਡਵਾਈਜਰ ਗੁਰਮੀਤ ਸਿੰਘ ਬਿੰਦਰਾ,ਐਡਵਾਈਜਰ ਅਨੂ ਮਾਗੋ, ਸਟੇਜ ਸਕੱਤਰ ਪੰਡਿਤ ਸ਼ਰਮਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਸੇਵਾ ਯਗ ਦੌਰਾਨ 31 ਜਰੂਰਤਮੰਦ ਪਰਿਵਾਰਾਂ ਨੂੰ ਅਤੇ 11ਦਿਵਿਆਂਗਾਂ ਨੂੰ ਰਾਸ਼ਨ ਅਤੇ ਜਰੂਰਤ ਦਾ ਸਮਾਨ ਦਿੱਤਾ ਗਿਆ। ਜਦ ਕਿ ਪੜਾਈ ਵਿੱਚ ਉਤਸ਼ਾਹਿਤ ਕਰਨ ਲਈ 70 ਸਕੂਲ ਦੇ ਵਿਦਿਆਰਥੀਆਂ ਨੂੰ ਪਾਠ ਸਮੱਗਰੀ ਇਨਾਮ ਦਿੱਤੀ ਗਈ।
ਫਾਊਂਡੇਸ਼ਨ ਦੇ ਪ੍ਰਧਾਨ ਅਮਿਤ ਅਰੋੜਾ ਨੇ ਦੱਸਿਆ ਕਿ ਸੰਸਥਾ ਪਿਛਲੇ ਕਰੀਬ ਪੰਜ ਸਾਲ ਤੋਂ ਸੇਵਾ ਯਗ ਦੇ ਦੁਆਰਾ ਜਰੂਰਤਮੰਦਾਂ ਦੀ ਮਦਦ ਕਰ ਰਹੀ ਹੈ। ਸਮਾਗਮ ਦੀ ਆਰੰਭਤਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਰਿਪੂ ਗਿੱਲ, ਸਾਬਕਾ ਪਾਰਸ਼ਦ ਦਵਿੰਦਰ ਜੱਗੀ, ਭਾਜਪਾ ਨੇਤਾ ਮਨੋਜ ਚੌਹਾਨ, ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਚੇਅਰਮੈਨ ਐਡਵੋਕੇਟ ਹਨੀ ਭਾਰਦਵਾਜ, ਰੋਸ਼ਨ ਲਾਲ ਸ਼ਰਮਾ, ਹਰਕੀਰਤ ਸਿੰਘ ਖੁਰਾਣਾ, ਅਤੇ ਫਾਊਂਡੇਸ਼ਨ ਦੀ ਟੀਮ ਨੇ ਦੀਪ ਪ੍ਰਜਲਿਤ ਕਰ ਕੇ ਕੀਤੀ।
ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ: ਫਾਊਂਡੇਸ਼ਨ ਸੇਵਾ ਯਗ ਦੁਆਰਾ ਬਹੁਤ ਪਰਉਪਕਾਰੀ ਕਾਰਜ ਕਰ ਰਹੀ ਹੈ।ਇਸ ਮੌਕੇ ਫਾਊਂਡੇਸ਼ਨ ਦੇ ਸੀਨੀਅਰ ਉਪ ਚੇਅਰਮੈਨ ਰਮਾ ਅਰੋੜਾ, ਉਪ ਚੇਅਰਮੈਨ ਰਮੇਸ਼ ਬਿਟਾ, ਕੁਮਾਰ ਸੰਜੀਵ, ਮਦਨ ਮਲਹੋਤਰਾ, ਗਗਨ ਕੁਮਾਰ ਗਗੀ, ਮਨੂ ਜੈਰਥ, ਸੀਨੀਅਰ ਉਪ ਪ੍ਰਧਾਨ ਵਿਕਾਸ ਕਪੂਰ, ਸੰਤ ਸਮਾਜ ਦੇ ਸੰਕਟ ਮੋਚਨ ਧਾਮ ਤੋਂ ਭਗਤ ਸੰਤੋਸ਼ ਸ਼ਰਮਾ, ਅਮਿਤ ਸ਼ਰਮਾ, ਵਿਧਾਇਕ ਅਸ਼ੋਕ ਪਰਾਸ਼ਰ, ਵਿਧਾਇਕ ਪੁੱਤਰ ਗੌਰਵ ਬਗਾ,ਪਾਰਸ਼ਦ ਰਾਕੀ ਭਾਟੀਆ, ਪ੍ਰਧਾਨ ਗਗਨ ਕੁਮਾਰ ਗਗੀ,ਪਵਨ ਕੁਮਾਰ,ਆਪ ਵੋਮੈਨ ਵਿੰਗ ਦੀ ਜਿਲਾ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ,ਆਪ ਨੇਤਾ ਮੁਕੇਸ਼ ਵਰਮਾ, ਗਗਨਦੀਪ ਸਿੰਘ, ਸਨੀ ਬੇਦੀ, ਅਸ਼ੀਸ਼ ਭਾਰਤੀ, ਅਮਰਜੀਤ ਸਿੰਘ ਸਿਕਰੀ, ਭਾਜਪਾ ਨੇਤਾ ਐਡਵੋਕੇਟ ਹਰਸ਼ ਸ਼ਰਮਾ,ਵਿਨੀਤ ਪਾਲ ਸਿੰਘ, ਕਾਂਗਰਸ ਨੇਤਾ ਰਿੰਕੂ ਮਲਹੋਤਰਾ,ਵਿਨੇ ਵਰਮਾ,ਅਕਾਲੀ ਦਲ ਦੇ ਵਿਜੈ ਦਾਨਵ,ਬਲਜੀਤ ਸਿੰਘ ਛਤਵਾਲ, ਕਮਲਜੀਤ ਸਿੰਘ ,ਮਨਜੀਤ ਅਰੋੜਾ, ਕਿਰਪਾਲ ਸਿੰਘ ਚੌਹਾਨ, ਨਰੇਸ਼ ਕਪੂਰ,ਸਿਮਰਤਾ ਕੌਰ,ਅਸੀਸ ਫਾਊਂਡੇਸ਼ਨ ਤੋਂ ਸੋਨੂੰ ਭਾਰਦਵਾਜ ,ਸੋਨੀਆ ਕੱਕੜ ,ਐਡਵੋਕੇਟ ਗਗਨਦੀਪ ਸਿੰਘ,ਸ੍ਰੀ ਹਿੰਦੂ ਨਿਆਏ ਪੀਠ ਤੋਂ ਪਰਵੀਨ ਡੰਗ ਤੋਂ ਇਲਾਵਾ ਬਹੁਤ ਪਤਵੰਤੇ ਸੱਜਣ ਹਾਜ਼ਰ ਸਨ।
