ਆਸ਼ੀਸ਼ ਫਾਊਂਡੇਸ਼ਨ ਸੰਸਥਾ ਵਲੋਂ ਲਗਾਇਆ ਖੂਨਦਾਨ ਕੈਂਪ .
*ਸੋਨੂੰ ਭਾਰਦਵਾਜ ਨੇ ਜਨਮ ਦਿਨ ਮੌਕੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ
ਲੁਧਿਆਣਾ (ਗੁਰਦੀਪ ਸਿੰਘ) - ਸਮਾਜ ਸੇਵੀ ਸੋਨੂੰ ਭਾਰਦਵਾਜ ਦੇ ਜਨਮ ਦਿਨ ਮੌਕੇ ਆਸ਼ੀਸ਼ ਫਾਊਂਡੇਸ਼ਨ ਸੰਸਥਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਜਿਲ੍ਹਾਂ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ,ਪੰਜਾਬ ਭਾਜਪਾ ਮੀਤ ਪ੍ਰਧਾਨ ਜਤਿੰਦਰ ਮਿੱਤਲ, ਜਿਲ੍ਹਾ ਸਕੱਤਰ ਨਵਲ ਜੈਨ, ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ,ਓ.ਐਸ.ਡੀ ਰਸ਼ਪਾਲ ਸਿੰਘ, ਰਾਜਾ ਕਾ ਦਰਬਾਰ ਤੋਂ ਰਾਕੇਸ਼ ਬਜਾਜ ਜੀ, ਮਹਾਦੇਵ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਲ ਖੁਰਾਣਾ ਆਦਿ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਵਿੱਚ ਅਕਾਈ ਹਸਪਤਾਲ ਬਲੱਡ ਸੈਂਟਰ ਦੇ ਡਾਕਟਰਾਂ ਦੀ ਟੀਮ ਨੇ ਖੂਨ ਇੱਕਤਰ ਕੀਤਾ। ਸਭ ਤੋਂ ਪਹਿਲਾਂ ਸੋਨੂੰ ਭਾਰਦਵਾਜ ਨੇ ਆਪ ਖੂਨਦਾਨ ਕੀਤਾ।ਮਿਸਾਲ ਦ ਪ੍ਰਾਈਡ ਆਫ ਸੁਸਾਇਟੀ ਦੇ ਮੁੱਖ ਸੇਵਾਦਾਰ ਮਹਿਕਪ੍ਰੀਤ ਸਿੰਘ ਜਿਸ ਨੇ ਪਹਿਲੇ16 ਵਾਰ ਖ਼ੂਨਦਾਨ ਕੀਤਾ ਹੈ,ਅੱਜ ਵੀ ਖੂਨਦਾਨ ਕੀਤਾ। ਇਸੇ ਤਰ੍ਹਾਂ ਲੁਧਿਆਣਾ ਪਰਾਈਡ ਵੈਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਅਮਿਤ ਅਰੋੜਾ ਅਤੇ ਹਰਜੀਤ ਸਿੰਘ ਅਰੋੜਾ ਨੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਫਾਊਂਡੇਸ਼ਨ ਦੇ ਲਲਿਤ ਅਰੋੜਾ ਜਿਸ ਨੇ 25 ਵਾਰ ਤੋਂ ਵੱਧ ਖ਼ੂਨਦਾਨ ਕੀਤਾ ਹੈ ਆਪਣੀ ਟੀਮ ਨਾਲ ਸ਼ਾਮਲ ਹੋਏ ਅਤੇ ਸਹਿਯੋਗ ਦਿੱਤਾ।
ਇਸ ਮੌਕੇ ਮਿਸਾਲ ਦ ਪਰਾਈਡ ਆਫ ਸੁਸਾਇਟੀ ਦੇ ਮਹਿਕਪ੍ਰੀਤ ਸਿੰਘ ਅਤੇ ਯਸ਼ ਮੋਦਗਿੱਲ, ਨੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਅਜਿਹੀ ਮਹਾਨ ਸੇਵਾ ਹੈ,ਜਿਸ ਰਾਹੀਂ ਅਸੀਂ ਕਈ ਜਿੰਦਗੀਆਂ ਬਚਾ ਸਕਦੇ ਹਾਂ।ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸੋਨੂ ਭਾਰਦਵਾਜ਼ ਵੱਲੋਂ ਸਮਾਜ ਦੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੋਨੂ ਭਾਰਦਵਾਜ ਨੇ ਦੱਸਿਆ ਕਿ ਮਿਸਾਲ ਦ ਪ੍ਰਾਈਡ ਆਫ ਸੁਸਾਇਟੀ ਇੱਕ ਅਜਿਹੀ ਟੀਮ ਹੈ ਜੋ ਸਮਾਜ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਮੈਂ ਇਹਨਾਂ ਦੀ ਸਮੁੱਚੀ ਟੀਮ ਅਤੇ ਸਭ ਸੰਸਥਾਵਾਂ ਦਾ ਧੰਨਵਾਦੀ ਹਾਂ, ਜਿਨਾਂ ਨੇ ਮੋਢੇ ਨਾਲ ਮੋਢਾ ਲਗਾ ਕੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।ਇਸ ਮੌਕੇ ਪੁਸ਼ਵਿੰਦਰ ਸਿੰਘ, ਸਤਨਾਮ ਸਿੰਘ ਸੁਨੇਤ,ਅੰਕਿਤ ਗੌਰਵ ਢੱਲ, ਮਨਜਿੰਦਰ ਸਿੰਘ ਢਿੱਲੋ ਆਦਿ ਟੀਮ ਮੈਂਬਰ ਤੋਂ ਇਲਾਵਾ ਕਈ ਇਲਾਕਾ ਨਿਵਾਸੀ ਮੌਜੂਦ ਸਨ।