ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਕੋਈ ਅਹਿਸਾਨ ਨਹੀਂ, ਸਾਡੀ ਸਮਾਜਿਕ ਜਿੰਮੇਵਾਰੀ ਹੈ - ਉੱਪਲ, ਸਚਦੇਵਾ.
ਲੁਧਿਆਣਾ( ਗੁਰਦੀਪ ਸਿੰਘ)। - ਸਾਡੇ ਬਜ਼ੁਰਗ ਸਾਡਾ ਮਾਣ ਐਨ.ਜੀ.�". ਦੁਆਰਾ ਵਾਲਮੀਕੀ ਧਰਮਸਾਲਾ ਦੇ ਨਜ਼ਦੀਕ ਰੇਂਣ ਬਸੇਰਾ ਵਿੱਚ ਬੇਸਹਾਰਾ ਬਜ਼ੁਰਗਾਂ ਲਈ ਰਸੋਈ ਦਾ ਉਦਘਾਟਨ ਕੀਤਾ ਗਿਆ।
ਸੰਸਥਾ ਦੇ ਚੇਅਰਮੈਨ ਅਰੁਣ ਉੱਪਲ ਅਤੇ ਪ੍ਰਧਾਨ ਨੀਰਜ ਸਚਦੇਵਾ ਨੇ ਦੱਸਿਆ: ਸ਼ੇਲਟਰ ਹੋਮ ਵਿੱਚ ਰਹਿਣ ਵਾਲੇ
ਬੇਸਹਾਰਾ ਬਜ਼ੁਰਗਾਂ ਦੇ ਖਾਣ ਪੀਣ ਦੀ ਸਮੱਸਿਆ ਦੇ ਨਿਵਾਰਨ ਲਈ ਰਸੋਈ ਦਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਲਈ ਇਸ ਰਸੋਈ ਵਿੱਚ ਭੋਜਨ ਤਿਆਰ ਕੀਤਾ ਜਾਏਗਾ ਤੇ ਉਹਨਾਂ ਨੂੰ ਸਮੇਂ ਤੇ ਤਾਜ਼ਾ ਭੋਜਨ ਤਿਆਰ ਕਰਕੇ ਦਿੱਤਾ ਜਾ ਸਕੇਗਾ। ਰਸੋਈ ਦੀ ਆਰੰਭਤਾ ਕਰਨ ਸਮੇਂ ਡਾਕਟਰ ਜਨਕ ਰਾਜ ਸਚਦੇਵਾ ਜੋ ਕਿ ਅੱਗੇ ਵੀ ਲੋੜਵੰਦਾ ਮਰੀਜ਼ਾਂ ਦਾ ਇਲਾਜ ਕਰਦੇ ਰਹਿੰਦੇ ਹਨ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ।
ਇਸ ਸਮੇਂ ਬੇਸਹਾਰਾ ਬਜ਼ੁਰਗਾਂ ਦੇ ਚੇਹਰਿਆਂ ਤੇ ਮੁਸਕਾਨ ਸੀ ਅਤੇ ਉਨ੍ਹਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਸਮੇਂ ਕਰਣ ਨਾਗਪਾਲ,ਦੀਪੂ ਘਈ, ਰਿਸ਼ੀ ਅਗਰਵਾਲ,ਹਰਪ੍ਰੀਤ ਸਿੰਘ ਪਟਨਾ ਸਾਹਿਬ, ਰਿੰਕੂ ਚੱਢਾ,ਸੰਤੋਸ਼ ਕੁਮਾਰ, ਹਿੰਦ ਏਕਤਾ ਸਮਾਜ ਸੰਸਥਾ ਡਿੰਪਲ ਮੈਡਮ,ਹਰਜੀਤ ਸਿੰਘ, ਐਡਵੋਕੇਟ ਦੀਪਤੀ ਸਲੂਜਾ, ਕਰਨੈਲ ਸਿੰਘ, ਜੈਲੀ ਚੋਪੜਾ, ਬਿੰਦੀਆ ਮਦਾਨ, ਐਡਵੋਕੇਟ ਗੋਪਾਲ ਸਿੰਘ,ਆਰ ਡੀ ਪੁਰੀ,ਵਿਨੇ, ਕੇ. ਕੇ. ਸੂਰੀ, ਨਿਤਿਨ, ਮਹਿਕਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
