Facebook ਤੇ ਇੰਸਟਾਗ੍ਰਾਮ down, ਲੱਖਾਂ ਯੂਜ਼ਰਜ਼ ਮਾਯੂਸ.

ਲੁਧਿਆਣਾ : ਸੋਸ਼ਲ ਮੀਡੀਆ ਫੇਸਬੁੱਕ ਅਤੇ ਇੰਸਟਾਗ੍ਰਾਮ ਨਾਲ ਜੁੜੇ ਲੱਖਾਂ ਕਰੋੜਾਂ ਲੋਕਾਂ ਨੂੰ ਉਸ ਸਮੇਂ ਘੋਰ ਨਿਰਾਸ਼ਾ ਅਤੇ ਮਾਯੂਸੀ ਹੋਈ ਜਦੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਅਚਾਨਕ ਠੱਪ ਹੋ ਗਏ।

ਕਿਸੇ ਵੀ ਯੂਜ਼ਰ ਵਲੋਂ ਫੇਸਬੁੱਕ ਜਾਂ ਇੰਸਟਾਗ੍ਰਾਮ ਅਕਾਊਂਟ ਓਪਨ ਕਰਨ ਤੇ ਸ਼ੈਸ਼ਨ ਐਕਸਪਾਇਰਡ ਅਤੇ ਲੌਗ ਆਨ ਦੀ ਨੋਟੀਫਿਕੇਸ਼ਨ ਨਜ਼ਰ ਆ ਰਹੀ ਹੈ।

ਲੱਖਾਂ ਫੇਸਬੁੱਕ ਦੋਸਤ/ਪ੍ਰੇਮੀ ਅਤੇ ਇੰਸਟਾਗ੍ਰਾਮ 'ਤੇ ਰੀਲਾਂ ਪਾਉਣ/ਦੇਖਣ ਦੇ ਸ਼ੌਕੀਨਾਂ ਵਿਚ ਮਾਯੂਸੀ ਦਾ ਆਲਮ ਹੈ। ਲੋਕ ਇਸ ਸਬੰਧੀ ਇੱਕ ਦੂਜੇ ਨੂੰ ਫੋਨ ਕਰਕੇ ਵੀ ਜਾਣਕਾਰੀ ਲੈ ਰਹੇ ਹਨ ਕਿ ਕੀ ਉਨ੍ਹਾਂ ਦੀ ਫੇਸਬੁੱਕ ਆਈ ਡੀ ਓਪਨ ਹੋ ਰਹੀ ਹੈ ਜਾਂ ਨਹੀਂ?  ਜਵਾਬ ਨਹੀਂ ਵਿੱਚ ਮਿਲਣ 'ਤੇ ਲੋਕਾਂ ਨੂੰ ਕਿਸੇ ਤਕਨੀਕੀ ਅੜਚਣ ਆਉਣ ਕਰਕੇ ਅਜਿਹਾ ਹੋ ਜਾਣ 'ਤੇ ਤਸੱਲੀ ਮਿਲ ਰਹੀ ਹੈ। ਇੱਕ ਦੂਜੇ ਨੂੰ ਇੰਤਜ਼ਾਰ ਕਰਨ ਦੀ ਸਲਾਹ ਵੀ ਯੂਜ਼ਰ ਦੇ ਰਹੇ ਹਨ ਕਿ ਇਹ ਦਿੱਕਤ ਸਿਰਫ ਉਹਨਾਂ ਦੀ ਆਈ ਡੀ ਵਿਚ ਨਹੀਂ ਆਈ ਹੈ ਸਗੋਂ ਇਹ ਸਮੁੱਚੀ ਫੇਸਬੁੱਕ ਤੇ instgram ਪਲੇਟਫਾਰਮਜ਼ ਦੀ ਹੀ ਦਿੱਕਤ ਆਈ ਹੈ ਅਤੇ ਛੇਤੀ ਹੀ ਇਸਦੇ ਹੱਲ ਹੋਣ ਦੀਆਂ ਕਿਆਸ ਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ।