ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਖੂਨ- ਦਾਨ ਕੈਂਪ.
ਲੁਧਿਆਣਾ (ਇੰਦਰਜੀਤ) -- ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਯੂਥ ਕਲੱਬ ਅਤੇ ਰੈੱਡ ਰਿਬਨ ਕਲੱਬ ਵੱਲੋਂ ਖੂਨ - ਦਾਨ ਕੈਂਪ ਲਗਾਇਆ ਗਿਆ ।
ਇਹ ਖੂਨ -ਦਾਨ ਕੈਂਪ ਡਾ. ਸੰਦੀਪ ਕੁਮਾਰ ਬਾਂਸਲ, ਪ੍ਰੋਫ਼ੈਸਰ ਅਮਿਤ ਗੋਇਲ ਅਤੇ ਡਾ. ਰਿਸ਼ੂ ਜੈਨ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਹ ਕੈਂਪ ਯੂਥ ਕਲੱਬ ਵੱਲੋਂ ਜ਼ਿੰਦਗੀ ਲਾਈਵ (ਐੱਨ.ਜੀ .ਓ.) ਦੇ ਸਹਿਯੋਗ ਨਾਲ ਲਗਾਇਆ ਗਿਆ । ਇਸ ਖੂਨ-ਦਾਨ ਕੈਂਪ ਵਿੱਚ 68 ਯੂਨਿਟ ਖੂਨ ਇਕੱਠਾ ਹੋਇਆ। ਇਹ ਖੂਨ ਥੈਲੀਸੀਮੀਆ ਦੀ ਬਿਮਾਰੀ ਤੋਂ ਪੀੜਿਤ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਦੇ ਕੰਮ ਆਵੇਗਾ।
ਇਸ ਖੂਨ - ਦਾਨ ਕੈਂਪ ਵਿੱਚ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨਾਂ, ਵਿਦਿਆਰਥੀਆਂ ਅਤੇ ਆਮ ਜਨਤਾ ਵੱਲੋਂ ਵੀ ਖੂਨ -ਦਾਨ ਕੀਤਾ ਗਿਆ ।ਖੂਨ -ਦਾਨ ਕਰਨ ਵਾਲਿਆਂ ਨੂੰ ਫਲ ਅਤੇ ਜੂਸ ਦਿੱਤਾ ਗਿਆ ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਕੁਮਾਰ ਜੈਨ (ਡਿਊਕ), ਸ੍ਰੀ ਭੂਸ਼ਣ ਕੁਮਾਰ ਜੈਨ ( ਪ੍ਰਬੰਧਕੀ ਸਕੱਤਰ), ਸ਼੍ਰੀ ਲਲਿਤ ਜੈਨ (ਪ੍ਰਬੰਧਕ) ਸ੍ਰੀ ਅਨਿਲ ਪ੍ਰਭਾਤ ਜੈਨ (ਮੈਂਬਰ ),ਸ੍ਰੀ ਰਕੇਸ਼ ਜੈਨ (ਰੋਮੀ)( ਮੈਂਬਰ), ਹੋਰ ਪ੍ਰਬੰਧਕੀ ਮੈਂਬਰਾਂ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਖੂਨ- ਦਾਨ ਨੂੰ ਮਹਾ- ਦਾਨ ਦੱਸਿਆ ਗਿਆ । ਉਨ੍ਹਾਂ ਕਾਲਜ ਦੇ ਯੂਥ ਕਲੱਬ ਅਤੇ ਰੈੱਡ ਰਿਬਨ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ । ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਫੈਲੋ ਡਾ. ਮੁਕੇਸ਼ ਅਰੋੜਾ ਅਤੇ ਡਾ. ਕਿਰਨਦੀਪ ਕੌਰ ਵੱਲੋਂ ਖੂਨ - ਦਾਨ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਨੂੰ ਉਚੇਚੇ ਤੌਰ 'ਤੇ ਪਹੁੰਚ ਕੇ ਉਤਸ਼ਾਹਿਤ ਕੀਤਾ ਗਿਆ।