ਵਿਧਾਇਕ ਗਰੇਵਾਲ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਚੁੱਕਿਆ ਮਿਡ ਡੇਅ ਮੀਲ ਕਰਮਚਾਰੀਆਂ ਦੀ ਤਨਖਾਹ ਦਾ ਮੁੱਦਾ.
-- ਸਕੂਲਾਂ 'ਚ ਖਾਣਾ ਬਣਾਉਣ ਵਾਲੀਆਂ ਮਹਿਲਾ ਕਰਮਚਾਰੀਆਂ ਦੀ ਵਧਾਈ ਜਾਵੇ ਤਨਖਾਹ - ਗਰੇਵਾਲ
ਲੁਧਿਆਣਾ, 8ਮਾਰਚ (ਕੁਨਾਲ ਜੇਤਲੀ) - ਵਿਧਾਨ ਸਭਾ ਸੈਸ਼ਨ ਦੌਰਾਨ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਖਾਸ ਕਰ ਮਹਿਲਾ ਦਿਵਸ ਤੇ ਮਹਿਲਾਵਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਖਾਣਾ ਬਣਾਉਣ ਵਾਲੀਆਂ ਮਹਿਲਾਵਾਂ ਦੀ ਤਨਖਾਹ ਨੂੰ ਵਧਾਇਆ ਜਾਵੇ ।
ਉਹਨਾਂ ਕਿਹਾ ਕਿ ਸਕੂਲਾਂ ਵਿੱਚ ਖਾਣਾ ਬਣਾ ਰਹੀਆਂ ਮਹਿਲਾਵਾਂ (ਮਿਡੇ ਮੀਲ ਕਰਮਚਾਰੀ ) ਜਿੰਨਾ ਦੀ ਤਨਖਾਹ ਕਰੀਬ 3000 ਰੁਪਏ ਹੈ , ਜਿਸ ਨਾਲ ਅੱਜ ਦੀ ਮਹਿੰਗਾਈ ਮੌਕੇ ਗੁਜ਼ਾਰਾ ਕਰਨਾ ਬਹੁਤ ਹੀ �"ਖਾ ਹੈ , ਸੋ ਅੱਜ ਦੇ ਸਮੇਂ ਅਨੁਸਾਰ ਉਹਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕਣ । ਵਿਧਾਇਕ ਗਰੇਵਾਲ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਸਕੂਲ ਪ੍ਰੋਗਰਾਮ ਵਿੱਚ ਜਾਂਦੇ ਹਨ ਤਾਂ ਖਾਸ ਕਰ ਖਾਣਾ ਬਣਾਉਣ ਵਾਲੀਆਂ ਮਹਿਲਾਵਾਂ ਉਹਨਾਂ ਅੱਗੇ ਇੱਕ ਹੀ ਮੰਗ ਰੱਖਦੀਆਂ ਹਨ ਕੀ ਉਹਨਾਂ ਦੀ ਤਨਖਾਹ ਨੂੰ ਜਰੂਰ ਵਧਾਇਆ ਜਾਵੇ , ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਨੂੰ ਉਹ ਆਪ ਜੀ ਦੇ ਸਾਹਮਣੇ ਰੱਖ ਰਹੇ ਹਨ । ਇਸ ਸਬੰਧੀ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਫੋਨ ਰਾਹੀਂ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਅੱਜ ਮਹਿਲਾ ਦਿਵਸ ਤੇ ਖਾਸ ਕਰ ਮਹਿਲਾਵਾਂ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੁੰ ਅਪੀਲ ਕੀਤੀ ਗਈ ਹੈ , ਜੋ ਕਿ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਪੂਰੀ ਕੀਤੀ ਜਾਵੇਗੀ।