ਸਰਬਲੋਕ ਵੈਲਫੇਅਰ ਸੁਸਾਇਟੀ ਵਲੋਂ ਸ਼ਿਵਰਾਤਰੀ ਮੌਕੇ ਛੋਲੇ ਪੂੜੀਆਂ, ਖੀਰ ਤੇ ਭੰਗ ਪਕੋੜੇ ਦਾ ਲੰਗਰ ਲਗਾਇਆ.

ਲੁਧਿਆਣਾ, 8 ਮਾਰਚ (ਸਰਬਜੀਤ): ਸਰਬਲੋਕ ਵੈਲਫੇਅਰ ਸੁਸਾਇਟੀ ਵਲੋਂ ਸ਼ਿਵਰਾਤਰੀ ਮੌਕੇ ਢੋਲਵਾਲ ਦੇ ਨਜਦੀਕ ਸੰਧੂ ਪੰਪ ਦੇ ਨਾਲ ਪਾਰਕ ਵਿੱਚ ਛੋਲੇ ਪੂੜੀਆਂ, ਖੀਰ ਤੇ ਭੰਗ ਪਕੋੜੇ ਦਾ ਲੰਗਰ ਲਗਾਇਆ। ਇਸ ਮੌਕੇ ਰਾਜਨ ਠਾਕੁਰ,ਮਨੀਸ਼ ਤਾਇਲ ਤੇ ਸ਼ੰਕਰ ਨੇ ਭਗਵਾਨ ਭੋਲੇ ਸ਼ੰਕਰ ਦੇ ਸਮੂਹ ਭਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਪ੍ਰਬੰਧ ਸਮੂਹ ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਮੁਨੀਸ਼ ਤਾਇਲ, ਸਰਬਜੀਤ ਸਿੰਘ ਲੁਧਿਆਣਵੀ, ਰਾਜਨ ਠਾਕੁਰ, ਸ਼ੰਕਰ, ਹੈਪੀ, ਬਿੱਲਾ ਸ਼ੋਕਰ ਵਾਲਾ, ਸੁਖਬੀਰ ਡਾਈਮੇਕਰ, ਲਾਜਪਤ ਰਾਏ ਸਟੀਲ, ਬਿੱਟੂ ਭਾਜੀ, ਭਾਰਤ ਆਕਸੀਜਨ ਗੈਸ ਵਾਲੇ, ਵਿੱਕੀ ਭਾਜੀ, ਦਲਜੀਤ, ਪ੍ਰਦੀਪ ਆਦਿ ਹਾਜ਼ਰ ਸਨ। ਸ਼ਿਵਰਾਤਰੀ ਮੌਕੇ ਲਗਾਏ ਲੰਗਰ ਵਿੱਚ ਰਾਜਨ ਠਾਕੁਰ ਤੇ ਸ਼ੰਕਰ ਲਾਜਪਤ ਰਾਏ ਸਟੀਲ, ਬਿੱਟੂ ਭਾਜੀ ਅਤੇ ਭਾਰਤ ਆਕਸੀਜਨ ਗੈਸ ਵਾਲਿਆ ਦਾ ਵਿਸ਼ੇਸ਼ ਯੋਗਦਾਨ ਰਿਹਾ।