ਮਹਾਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ.

 ਲੁਧਿਆਣਾ( ਗੁਰਦੀਪ ਸਿੰਘ) - ਮਹਾਸ਼ਿਵਰਾਤਵੀ ਦੇ ਦਿਨ ਦਾ ਅੱਜ ਵਾਰਡ 81 ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਪਹਿਲੇ ਪੂਜਾ ਕੀਤੀ ਗਈ। ਮੁੱਖ ਮਹਿਮਾਨ ਗੁਰਦੇਵ ਸ਼ਰਮਾ ਦੇਬੀ ਸੀਨੀਅਰ ਭਾਜਪਾ ਲੀਡਰ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦੇ ਦਿਨ ਦਾ ਸ਼ਿਵ ਭਗਤਾ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਇਹ ਤਿਉਹਾਰ ਭਗਵਾਨ ਸ਼ਿਵ ਜੀ ਦੀ ਪੂਜਾ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਸਾਵਣ ਤੋਂ ਬਾਅਦ ਮਹਾਸ਼ਵਰਾਤਰੀ ਦਾ ਦਿਨ ਸ਼ਿਵਜੀ ਦੀ ਪੂਜਾ ਦੀ ਉੱਤਮ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵਜੀ ਦੀ ਸਹੀ ਢੰਗ ਨਾਲ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲ ਵਿਆਹੁਤਾ ਜੀਵਨ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ। ਸਮਾਜ ਸੇਵਕ ਇਸ਼ਾਨ ਕਪੂਰ ਪ੍ਰਧਾਨ ਨੇ ਭੰਡਾਰੇ ਦਾ ਇੰਤਜ਼ਾਮ ਕੀਤਾ ।

ਸਿਮਰਨ ਸਿੰਘ, ਦੀਪੂ ਘਈ ,ਸਨੀ ਬੇਦੀ, ਸੰਤੋਸ਼ ਵਿਜ, ਚਰਨਜੀਤ ਮੱਕੜ, ਲਲਿਤ ਟੰਡਨ , ਹਿਤੇਸ਼ ਸ਼ਰਮਾ, ਕਪਿਲ  ਕਟਿਆਲ,    ਗੋਲਡੀ ਸਭਰਵਾਲ,

ਹੈਪੀ ਲਾਲੀ, ਕਰਨੈਲ ਸਿੰਘ,ਰਾਜ ਕਪੂਰ,ਅਰੁਣ ਉੱਪਲ , ਨੀਰਜ ਸਚਦੇਵਾਤੋ ਇਲਾਵਾ ਕਈ ਇਲਾਕਾ ਨਿਵਾਸੀ ਮੌਜੂਦ ਸਨ।