ਮਹਾਕਾਲ ਸ਼ਿਵਰਾਤਰੀ ਕਲੱਬ ਅਤੇ ਸਾਡੇ ਬਜ਼ੁਰਗ ਸਾਡਾ ਮਾਣ ਨੇ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ .
ਲੁਧਿਆਣਾ(ਗੁਰਦੀਪ ਸਿੰਘ)
ਅੱਜ ਨਾਲਾ ਰੋਡ ਵਿਖੇ ਸਾਡੇ ਬਜ਼ੁਰਗ ਸਾਡਾ ਮਾਣ ਅਤੇ ਮਹਾਂਕਾਲ ਸ਼ਿਵਰਾਤਰੀ ਕਲੱਬ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਵਿੱਚ ਬੜੀ ਸ਼ਰਧਾ ਨਾਲ ਪਹਿਲੇ ਪੂਜਾ ਕੀਤੀ ਗਈ ਤੇ ਉਸ ਤੋਂ ਬਾਅਦ ਲੰਗਰ ਲਗਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਗੁਰਦੇਵ ਸ਼ਰਮਾ ਦੇਬੀ (ਸੀਨੀਅਰ ਭਾਜਪਾ ਲੀਡਰ) ਨੇ ਕਿਹਾ: ਮਹਾਸ਼ਿਵਰਾਤਰੀ ਦੀ ਪੂਜਾ ਕਰਨ ਨਾਲ ਇਨਸਾਨ ਨੂੰ ਖੁਸ਼ਹਾਲ ਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ। ਇਸ ਸਮੇਂ ਸਾਡੇ ਬਜ਼ੁਰਗ ਸਾਡਾ ਮਾਣ ਦੇ ਪ੍ਰਧਾਨ ਨੀਰਜ ਸਚਦੇਵਾ ਤੇ ਚੇਅਰਮੈਨ ਅਰੁਣ ਉੱਪਲ ਤੋਂ ਇਲਾਵਾ ਰੋਹਿਤ ਭਾਟੀਆ(ਹੈਡ) ਦੇਵ ਭਾਟੀਆ, ਆਸ਼ੀਸ਼ ਡੋਗਰਾ, ਅਜੇ ਡੋਗਰਾ, ਵਿਕੀ ਡੋਗਰਾ, ਰਾਜਨ ਡੋਗਰਾ, ਮੁਕਲ, ਗੌਰਵ, ਸੌਰਵ, ਸ਼ਿਵਾਸ਼ੂ , ਪਰਾਥਾਨ, ਰਜਤ ਗੱਬਰ, ਪਰਦੀਪ ਕੁਮਾਰ, ਨਿਤਨ ਕੁਮਾਰ, ਯੁਵਰਾਜ ਕੁਮਾਰ,ਕਾਲਾ ,ਅਰਸ਼ਪ੍ਰੀਤ ਸਿੰਘ, ਲਕਸ਼, ਵੀਰੂ, ਕਮਲ ਪ੍ਰੀਤ, ਕ੍ਰਿਸ਼ਨਾ ਸ਼ਰਮਾ, ਹਰਮਨ, ਅਦਿਤਿਆ, ਸ਼ੁਭਮ ਧੀਰ, ਅਨਿਲ, ਨਕੂਲ ਤੋਂ ਇਲਾਵਾ ਕਈ ਇਲਾਕਾ ਨਿਵਾਸੀ ਹਾਜ਼ਰ ਸਨ।
