ਵਿਸ਼ਵ ਮਹਿਲਾ ਦਿਵਸ ਦੇ ਮੌਕੇ ਖੂਨਦਾਨ ਕੈਂਪ ਦਾ ਆਯੋਜਨ .
ਲੁਧਿਆਣਾ(ਗੁਰਦੀਪ ਸਿੰਘ)
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮੈਡਮ ਸਾਨੀਆਂ ਸ਼ਰਮਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਅਕਾਈ ਹਸਪਤਾਲ ਬਲੱਡ ਸੈਂਟਰ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਖ਼ੂਨ ਇੱਕਤਰ ਕੀਤਾ ਗਿਆ। ਕੈਂਪ ਵਿੱਚ ਅਰੁਣ ਉੱਪਲ ਨੇ ਖੂਨਦਾਨ ਕਰਕੇ ਕੈਂਪ ਦੀ ਆਰੰਭਤਾ ਕੀਤੀ। ਕੈਂਪ ਵਿੱਚ ਮੈਡਮ ਸਾਨੀਆਂ ਸ਼ਰਮਾ, ਮਨੋਜ ਸ਼ਰਮਾ ਨੇ ਮੁੱਖ ਮਹਿਮਾਨ ਤੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਕੈਂਪ ਵਿੱਚ ਬੁਲਾਰਿਆਂ ਨੇ ਦੱਸਿਆ:ਦੁਨੀਆ ਭਰ ਵਿੱਚ ਹਰ ਸਾਲ ਮਹਿਲਾਵਾਂ ਦੀ ਆਰਥਿਕ, ਸਿਆਸੀ, ਸਮਾਜਿਕ ਸਮੇਤ ਵੱਖ-ਵੱਖ ਖੇਤਰਾਂ ਵਿੱਚ ਹਿੱਸੇਦਾਰੀ ਵਧਾਉਣ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਬਣਾਉਣ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਿਨ ਨੂੰ ਮਨਾਉਣ ਪਿੱਛੇ ਕਾਰਨ ਵੱਖ-ਵੱਖ ਖੇਤਰਾਂ ਚ ਸਰਗਰਮ ਮਹਿਲਾਵਾਂ ਪ੍ਰਤੀ ਸਨਮਾਨ ਪ੍ਰਗਟ ਕਰਨਾ ਵੀ ਹੈ।ਮਹਿਲਾ ਦੇ ਸਤਿਕਾਰ ਵਿੱਚ ਕਹੇ ਦੋ ਸ਼ਬਦ ਮਹਿਲਾ ਸ਼ਕਤੀਕਰਣ ਲਈ ਹਮੇਸ਼ਾਂ ਪ੍ਰੇਰਿਤ ਕਰਨਗੇ।
ਕੈਂਪ ਵਿੱਚ ਮੁੱਖ ਮਹਿਮਾਨ ਆਪ ਜ਼ਿਲਾ ਪ੍ਰਧਾਨ/ਚੇਅਰਮੈਨ ਜ਼ਿਲਾ ਵਿਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਅਤੇ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜਕੁਮਾਰ ਅਗਰਵਾਲ, ਸਾਡੇ ਬਜ਼ੁਰਗ ਸਾਡਾ ਮਾਣ ਐਨਜੀਓ ਦੇ ਪ੍ਰਧਾਨ ਨੀਰਜ ਸਚਦੇਵਾ, ਚੇਅਰਮੈਨ ਅਰੁਣ ਉਪਲ, ਮੈਂਬਰ ਹਰਜੀਤ ਸਿੰਘ,ਪਰਮਿੰਦਰ ਸਿੰਘ ਬਰਾੜ, ਰਮਿੰਦਰ ਸਿੰਘ ਸੰਗੋਵਾਲ, ਨੀਰਜ ਸਚਦੇਵਾ, ਅਰੁਣ ਉਪਲ, ਨੀਰੂ ਸ਼ਰਮਾ, ਸੰਗੀਤਾ ਖੁਰਾਣਾ, ਅਰਚਨਾ, ਚਮੇਲੀ, ਰੀਟਾ, ਵਨੀਤਾ, ਸੀਮਾ ਬਤਰਾ, ਗੋਲਡੀ ਗੰਭੀਰ, ਰਿੰਪੀ ਵਰਮਾ, ਅਮਿਤ ਗੋਸਾਈ, ਰਜੇਸ਼ਵਰੀ ਗੁਸਾਈ, ਇਕਬਾਲ ਸਿੰਘ, ਜਸਵੰਤ ਸਿੰਘ ਛਾਪਾ,ਸਰਬਜੀਤ ਮਾਂਗਟ ,ਮਨੋਜ ਸ਼ਰਮਾ, ਦਿਨੇਸ਼ ਸਿੰਘ ਰਾਠੌਰ,ਸੰਤੋਸ਼ ਰਾਣੀ ਵਿਜ, ਗੋਪਾਲ ਸਿੰਘ ਪੂਰਬਾ ਤੋਂ ਇਲਾਵਾ ਕਈ ਪਤਵੰਤੇ ਸੱਜਣ ਮੌਜੂਦ ਸਨ।
