ਪ੍ਰਸਿੱਧ ਸਰਜਨ ਡਾ. ਨਰੋਤਮ ਦੀਵਾਨ ਹੁਣ ਵਰਮਾ ਮਲਟੀ-ਸਪੈਸ਼ਲਿਟੀ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਦੇਣਗੇ.
ਲੁਧਿਆਣਾ (ਕੁਨਾਲ ਜੇਤਲੀ) - ਉੱਤਰੀ ਭਾਰਤ ਦੇ ਪ੍ਰਸਿੱਧ ਸਰਜਨ, ਲੁਧਿਆਣਾ ਦੇ ਡਾ: ਨਰੋਤਮ ਦੀਵਾਨ MBBS, MS, FIAS, FIAGES, FCLS ਨੇ ਹਾਲ ਹੀ ਵਿਚ ਵਰਮਾ ਮਲਟੀ-ਸਪੈਸ਼ਲਿਟੀ ਹਸਪਤਾਲ ਵਿਵੇਕ ਨਗਰ, ਧੋਬੀ ਘਾਟ ਰੋਡ, ਸਿਵਲ ਲਾਈਨਜ਼ ਲੁਧਿਆਣਾ ਵਿਖੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡਾ. ਦੀਵਾਨ, ਵਰਮਾ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਓਪੀਡੀ, ਦਾਖਲਾ ਅਤੇ ਸਰਜਰੀ ਕਰਨਗੇ ਲ।ਉਹ ਵਰਮਾ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਆਊਟਪੇਸ਼ੇਂਟ ਡਿਪਾਰਟਮੈਂਟ (OPD) ਵਿੱਚ ਨਿਯਮਿਤ ਤੌਰ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਹੋਰ ਸਮਿਆਂ 'ਤੇ ਸਰਜੀਕਲ ਸਲਾਹ-ਮਸ਼ਵਰੇ ਅਤੇ ਪ੍ਰਕਿਰਿਆਵਾਂ ਲਈ ਮੁਲਾਕਾਤ ਲਈ ਉਪਲਬਧ ਰਹਿਣਗੇ।
ਡਾਕਟਰ ਨਰੋਤਮ ਦੀਵਾਨ ਇਸ ਤੋਂ ਪਹਿਲਾਂ ਦੀਵਾਨ ਹਸਪਤਾਲ, ਲੁਧਿਆਣਾ, DMCH, ਲੁਧਿਆਣਾ, ਸੈਂਟਰਲ ਹਸਪਤਾਲ, ਲੀਬੀਆ, ਸਫਦਰਜੰਗ ਹਸਪਤਾਲ, ਨਵੀਂ ਦਿੱਲੀ, ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ, CMCH, ਲੁਧਿਆਣਾ ਵਿਖੇ ਸਰਜਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।