ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਿੱਚ ਜਿਲ੍ਹਾ ਭਾਜਪਾ ਮੀਡੀਆ ਸੈੱਲ ਨਿਭਾਏਗਾ ਅਹਿਮ ਰੋਲ-ਰਜਨੀਸ਼ ਧੀਮਾਨ.
*ਕੁਨਾਲ ਸ਼ਰਮਾ ਨੂੰ ਜ਼ਿਲ੍ਹਾ ਭਾਜਪਾ ਮੀਡੀਆ ਸੈੱਲ ਦਾ ਕਨਵੀਨਰ ਅਤੇ ਕਰਨ ਗੋਸਾਈ ਨੂੰ ਕੋ-ਕਨਵੀਨਰ ਬਣਾਇਆ ਗਿਆ ਹੈ*
ਲੁਧਾਇਆਂ 15 ਮਾਰਚ (ਇੰਦਰਜੀਤ) - ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਜ਼ਿਲ੍ਹਾ ਭਾਜਪਾ ਮੀਡੀਆ ਸੈੱਲ ਕੁਨਾਲ ਸ਼ਰਮਾ ਨੂੰ ਕਨਵੀਨਰ ਅਤੇ ਕਰਨ ਗੋਸਾਇ ਨੂੰ ਕੋ ਕਨਵੀਨਰ ਬਣਾਇਆ।
ਇਸ ਮੌਕੇ ਨਿਯੁਕਤ ਕੀਤੇ ਗਏ ਮੀਡੀਆ ਕਨਵੀਨਰ ਅਤੇ ਕੋ-ਕਨਵੀਨਰ ਦੋਵਾਂ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਵੱਲੋਂ ਉਨ੍ਹਾਂ 'ਤੇ ਰੱਖੇ ਗਏ ਭਰੋਸੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਅਸੀਂ ਮੀਡੀਆ ਰਾਹੀਂ ਭਾਜਪਾ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਰਜਨੀਸ਼ ਧੀਮਾਨ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ੍ਰੀ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਿੱਚ ਜ਼ਿਲ੍ਹਾ ਭਾਜਪਾ ਮੀਡੀਆ ਸੈੱਲ ਅਹਿਮ ਭੂਮਿਕਾ ਨਿਭਾਏਗਾ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਡਾ: ਕਨਿਕਾ ਜਿੰਦਲ, ਸਰਦਾਰ ਨਰਿੰਦਰ ਸਿੰਘ ਮੱਲੀ, ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਯਸ਼ਪਾਲ ਜਨੌਤਰਾ, ਡਾ: ਨਿਰਮਲ ਨਈਅਰ, ਮਨੀਸ਼ ਚੋਪੜਾ, ਸੁਮਨ ਵਰਮਾ, ਪੰਕਜ ਜੈਨ, ਸਕੱਤਰ ਨਵਲ ਜੈਨ, ਪ੍ਰੈੱਸ. ਸਕੱਤਰ ਡਾ: ਸਤੀਸ਼ ਕੁਮਾਰ, ਭਾਜਪਾ ਵਪਾਰ ਸੈੱਲ ਦੇ ਜ਼ਿਲ੍ਹਾ ਕਨਵੀਨਰ ਹਰਕੇਸ਼ ਮਿੱਤਲ ਆਦਿ ਹਾਜ਼ਰ ਸਨ |