ਡਾ: ਸੁਮਨ ਪੁਰੀ ਨੂੰ ਗਾਇਨੀਕੋਲੋਜੀ ਦੇ ਖੇਤਰ ਵਿੱਚ ਬੇਮਿਸਾਲ ਉੱਤਮਤਾ ਲਈ ਕੀਤਾ ਗਿਆ ਸਨਮਾਨਿਤ.

ਲੁਧਿਆਣਾ, 18 ਮਾਰਚ (ਕੁਨਾਲ ਜੇਤਲੀ) - ਮਾਣ-ਸਨਮਾਨ ਦੀ ਗੱਲ ਹੈ ਕਿ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ, ਪੰਜਾਬ ਦੇ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾ. ਸੁਮਨ ਪੁਰੀ ਨੂੰ  ਗਾਇਨੀਕੋਲੋਜੀ ਦੇ ਖੇਤਰ ਵਿਚ ਔਰਤਾਂ ਦੀ ਸਿਹਤ ਨੂੰ ਬਿਹਤਰ ਬਣਾਉਣ, ਮਰੀਜ਼ਾਂ ਦੀ ਵਧੀਆ ਦੇਖਭਾਲ ਅਤੇ ਬੇਮਿਸਾਲ ਯੋਗਦਾਨ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਮਾਨਤਾ ਦੇਣ ਲਈ ਬੇਮਿਸਾਲ ਸਮਰਪਣ ਅਤੇ ਉੱਤਮਤਾ ਲਈ ਲੀਜੈਂਡਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 


ਡਾ: ਸੁਮਨ ਪੁਰੀ ਨੇ 15 ਮਾਰਚ ਨੂੰ ਵਾਰਾਣਸੀ ਵਿੱਚ ਹੋਈ ਇੰਡੀਅਨ ਐਸੋਸੀਏਸ਼ਨ ਆਫ਼ ਗਾਇਨੀਕੋਲੋਜੀ ਐਂਡੋਸਕੋਪਿਸਟ ਦੀ ਨੈਸ਼ਨਲ ਕਾਨਫਰੰਸ ਵਿੱਚ ਇੰਡੀਅਨ ਐਸੋਸੀਏਸ਼ਨ ਆਫ਼ ਗਾਇਨੀਕੋਲੋਜੀ ਐਂਡੋਸਕੋਪਿਸਟ ਦੇ ਪੰਜਾਬ ਚੈਪਟਰ ਦੀ ਨੁਮਾਇੰਦਗੀ ਕਰਦੇ ਹੋਏ ਲੀਜੈਂਡਰੀ ਐਵਾਰਡ ਪ੍ਰਾਪਤ ਕੀਤਾ।


ਉਨ੍ਹਾਂ ਨੇ ਆਈਏਜੀਈ  2024 ਵਿੱਚ ਬਾਂਝਪਨ ਵਿਸ਼ੇ ਤੇ ਹੋਈ ਵਰਕਸ਼ਾਪ ਵਿਚ ਇੱਕ ਫੈਕਲਟੀ ਵਜੋਂ ਵੀ ਭਾਗ ਲਿਆ।


ਡਾ. ਸੁਮਨ ਪੁਰੀ ਬੇਸਿਕ ਅਤੇ ਐਡਵਾਂਸਡ ਲੈਪਰੋਸਕੋਪਿਕ ਟਰੇਨਿੰਗ ਲਈ ਐਫਓਜੀਐਸਆਈ ਐਫੀਲੀਏਟਿਡ ਕੋਰਸਾਂ ਦੇ ਕੋਆਰਡੀਨੇਟਰ ਹਨ। ਬਹੁਤ ਸਾਰੇ ਵਿਦਿਆਰਥੀਆਂ ਨੇ ਗਾਇਨੀਕੋਲੋਜੀਕਲ ਐਂਡੋਸਕੋਪੀ ਵਿੱਚ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।


ਉਨ੍ਹਾਂ ਦੀ ਅਣਥੱਕ ਮਿਹਨਤ, ਕੰਪੈਸ਼ਨ ਅਤੇ ਮੁਹਾਰਤ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਅਣਗਿਣਤ ਵਿਅਕਤੀਆਂ ਦੇ ਜੀਵਨ 'ਤੇ ਮਹੱਤਵਪੂਰਣ ਅਤੇ ਸਥਾਈ ਪ੍ਰਭਾਵ ਪਾ ਕੇ ਉੱਤਮਤਾ ਦਾ ਇੱਕ ਮਾਪਦੰਡ ਸਥਾਪਤ ਕੀਤਾ ਹੈ।


ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਡਾ: ਸੁਮਨ ਪੁਰੀ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਡਾ: ਸੁਮਨ ਪੁਰੀ ਦੇ ਸ਼ਾਨਦਾਰ ਕੰਮ ਦੀ ਇੱਕ ਹੋਰ ਮਾਨਤਾ ਹੈ ਜੋ ਔਰਤਾਂ ਦੀ ਬਿਹਤਰ ਸਿਹਤ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਡਾ: ਪੁਰੀ ਇੱਕ ਪ੍ਰਸਿੱਧ ਗਾਇਨੀਕੋਲੋਜਿਸਟ ਹਨ ਜਿਨ੍ਹਾਂ ਨੇ ਇਸ ਦੌਰ ਵਿੱਚ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਡਾ: ਸੁਮਨ ਪੁਰੀ ਭਵਿੱਖ ਵਿੱਚ ਵੀ ਆਪਣੇ ਖੇਤਰ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰਨਗੇ।


ਡਾ: ਜੀ.ਐਸ.ਵਾਂਡਰ, ਪਿ੍ੰਸੀਪਲ, ਡੀ.ਐਮ.ਸੀ.ਐਚ, ਲੁਧਿਆਣਾ ਨੇ ਵੀ ਡਾ: ਸੁਮਨ ਪੁਰੀ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਹਸਪਤਾਲ ਵਿਚ ਅਤਿ-ਆਧੁਨਿਕ ਐਂਡੋਸਕੋਪਿਕ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ।


ਡੀਐਮਸੀਐਚ ਦੇ ਸਕੱਤਰ ਬਿਪਿਨ ਗੁਪਤਾ ਨੇ ਵੀ ਸੰਸਥਾ ਵਿੱਚ ਐਡਵਾਂਸਿੰਗ ਐਂਡੋਸਕੋਪੀ ਵਿਚ ਡਾ. ਸੁਮਨ ਪੁਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।