ਵਿਸ਼ਵਕਰਮਾ ਅੰਤਰਰਾਸ਼ਟਰੀ ਫਾਉਂਡੇਸ਼ਨ ਅਤੇ ਦੀਦਾਰ ਹਾਰਟਬੀਟ ਡਇਆਗਨੋਸਟਿਕਸ ਵਲੋਂ ਲਾਇਆ ਗਿਆ ਮੁਫ਼ਤ ਸੁਗਰ ਅਤੇ ਕੋਲੈਸਟਰੋਲ ਦੀ ਜਾਂਚ ਦਾ ਕੈਂਪ.

 

ਲੁਧਿਆਣਾ (ਕੁਨਾਲ ਜੇਤਲੀ) - ਵਿਸ਼ਵਕਰਮਾ ਅੰਤਰ ਰਾਸ਼ਟਰੀ ਫਾਊਂਡੇਸ਼ਨ ਅਤੇ ਦੀਦਾਰ ਹਾਰਟਬੀਟ ਡਇਆਗਨੋਸਟਿਕਸ ਵਲੋਂ ਮੁਫ਼ਤ ਸੁਗਰ ਅਤੇ ਕੋਲੈਸਟਰੋਲ ਦੀ ਜਾਂਚ ਦਾ ਕੈਂਪ ਲਾਇਆ ਗਿਆ ਜਿਸ ਵਿਚ 100 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾ ਕੇ ਲਾਹਾ ਲਿਆ। ਨਾਲ ਹੀ ਹੋਰ ਖੂਨ ਦੀ ਜਾਂਚ ਦੇ ਟੈਸਟਾਂ ਦੇ ਪੈਕੇਜ 50% ਛੋਟ ਤੇ ਕੀਤੇ ਗਏ ।ਇਸ ਤੋਂ ਇਲਾਵਾ ਦੀਦਾਰ ਹਾਰਟਬੀਟ ਡਇਆਗਨੋਸਟਿਕਸ ਵਲੋਂ ਇਸ ਕੈਂਪ ਨੂੰ ਮੁੱਖ ਰੱਖਦਿਆਂ ਅਲਟਰਾਸਾਊਂਡ , ਐਮ.ਆਰ.ਆਈ, ਸੀ.ਟੀ.ਸਕੈਨ , ਕੋਰੋਨਰੀ ਐਨਜਿ�"ਗਰਾਫੀ ਵਰਗੇ ਵੱਡੇ ਟੈਸਟਾਂ ਤੇ ਵੀ ਭਾਰੀ ਛੋਟ ਦਿੱਤੀ ਗਈ।

ਇਸ ਮੌਕੇ ਤੇ ਡਾ: ਅਨਖਵੀਰ ਗਿੱਲ ਅਤੇ ਡਾ: ਨਰਜੀਤ ਕੌਰ ਵੱਲੋਂ ਸਭ  ਨੂੰ ਸਿਹਤਮੰਦ ਅਤੇ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ,�"ਹਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਉਹਨਾ ਨੇ ਕਿਹਾ ਕੇ ਸਹੀ ਸਮਾਜ ਦੀ ਸਿਰਜਣਾ ਲਈ ਮਾਨਸਿਕ ਤੇ ਸਰੀਰਕ ਪੱਖੋਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਤੇ ਵਿਸ਼ਵਕਰਮਾ ਫਾਊਂਡੇਸ਼ਨ ਵਲੋਂ ਰੇਸ਼ਮ ਸੱਗੂ ਅਤੇ ਸਮੂੰਹ ਮੈਂਬਰਾਂ ਦਾ ਵਿਸ਼ੇਸ਼  ਸਹਿਯੋਗ ਦਿੱਤਾ।