ਨਸ਼ਿਆਂ ਵਿਰੁੱਧ ਜਾਗਰੂਕਤਾ ਸਬੰਧੀ ਪੁਲਿਸ ਲਾਈਨ ਲੁਧਿਆਣਾ ਵਿਖੇ ਕਰਵਾਈ ਗਈ ਸਪੋਰਟਸ ਮੀਟ.
ਲੁਧਿਆਣਾ ( ਮਨਿੰਦਰ) - ਕਮਿਸ਼ਨਰ ਪੁਲਿਸ ਲੁਧਿਆਣਾ ਕੁਲਦੀਪ ਸਿੰਘ ਚਾਹਲ ਦੀ ਯੋਗ ਅਗਵਾਈ ਅਤੇ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਗੁਰ ਇਕਬਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ, ਜਤਿਨ ਬਾਂਸਲ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਇਨ ਲੁਧਿਆਣਾ ਦੀ ਨਿਗਰਾਨੀ ਹੇਠ ਨਸ਼ਿਆਂ ਵਿਰੁੱਧ ਯੂਥ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪੁਲਿਸ ਲਾਈਨ ਲੁਧਿਆਣਾ ਵਿਖੇ ਸਪੋਰਟਸ ਮੀਟ ਦਾ ਆਯੋਜਨ ਕਰਵਾਇਆ ਗਿਆ।ਇਸ ਸਪੋਰਟਸ ਮੀਟ ਵਿੱਚ ਜਿਲਾ ਲੁਧਿਆਣਾ ਦੀਆ ਪਿੰਡ ਰਾਮਪੁਰ, ਪਿੰਡ ਜਸਪਾਲ ਬਾਂਗਰ, ਪਿੰਡ ਡੰਗੋਰਾ, ਪਿੰਡ ਬੁਲਾਰਾ, ਜੀ.ਐਨ.ਈ. ਕਾਲਜ ਦੀਆਂ ਟੀਮਾਂ ਅਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਟੀਮਾਂ ਨੇ ਭਾਗ ਲਿਆ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਜੇਤੂ ਟੀਮਾਂ ਨੂੰ 11/11 ਹਜਾਰ ਰੁਪਏ ਅਤੇ ਰਨਰ ਅੱਪ ਟੀਮਾਂ ਨੂੰ 5100/5100 ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਵਾਲੀਬਾਲ ਦੇ ਮੈਚਾਂ ਦੇ ਨਤੀਜੇ:-
1. ਜੇਤੂ ਟੀਮ :- ਪਿੰਡ ਜਸਪਾਲ ਬਾਂਗਰ ਲੁਧਿਆਣਾ
2. ਰਨਰ ਅੱਪ ਟੀਮ :- ਪਿੰਡ ਰਾਮਪੁਰ ਲੁਧਿਆਣਾ
ਰੱਸਾ ਕੱਸੀ ਦੇ ਮੈਚਾਂ ਦੇ ਨਤੀਜੇ:-
1.ਜੇਤੂ ਟੀਮ :- ਪੰਜਾਬ ਪੁਲਿਸ ਟੀਮ ਲੁਧਿਆਣਾ
2.ਰਨਰ ਅੱਪ ਟੀਮ :- ਪਿੰਡ ਬੁਲਾਰਾ ਲੁਧਿਆਣਾ