ਸਿੱਧੂ ਡੈਂਟਲ ਹਸਪਤਾਲ ਦੁਗਰੀ ਵੱਲੋਂ ਪੰਜਾਬ ਦੀ ਪਹਿਲੀ ਮੋਬਾਇਲ ਡੈਂਟਲ ਵੈਨ ਦਾ ਸੰਤ ਸੀਚੇਵਾਲ ਨੇ ਕੀਤਾ ਉਦਘਾਟਨ .
ਲੁਧਿਆਣਾ (ਕੁਨਾਲ ਜੇਤਲੀ) - ਸਿੱਧੂ ਡੈਂਟਲ ਹਸਪਤਾਲ ਦੁਗਰੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ (ਮੈਂਬਰ ਪਾਰਲੀਮੈਂਟ) ਵੱਲੋਂ ਪੰਜਾਬ ਦੀ ਪਹਿਲੀ ਮੋਬਾਈਲ ਡੈਂਟਲ ਵੈਨ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਹਲਕਾ ਆਤਮ ਨਗਰ ਦੇ ਐਮ.ਐਲ.ਏ. ਸਰਦਾਰ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਰਹੇ, ਜਿਨਾਂ ਦੀ ਪ੍ਰੇਰਨਾ ਸਦਕਾ ਇਹ ਡੈਂਟਲ ਐਮਬੂਲੈਂਸ ਬਣਾਈ ਗਈ ਹੈ। ਇਸ ਮੌਕੇ ਮਿਉਨਿਸਿਪਲ ਕਾਰਪੋਰੇਸ਼ਨ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਵੀ ਇਸ ਉਪਰਾਲੇ ਲਈ ਮਿਉਨਿਸਿਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਡੈਂਟਲ ਵੈਨ ਦੁਆਰਾ ਮੁਫਤ ਡੈਂਟਲ ਚੈਕ ਅਪ ਅਤੇ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ।
ਇਸ ਮੁਹਿੰਮ ਦੁਆਰਾ ਦੰਦਾਂ ਦੀ ਦੇਖਰੇਖ ਬਾਰੇ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੰਦਾਂ ਦੇ ਚੈੱਕ ਅਪ ਵਾਸਤੇ ਪਹਿਲੇ ਰੋਬੋਟ ਦਾ ਵੀ ਉਦਘਾਟਨ ਕੀਤਾ ਗਿਆ। ਇਸ ਰੋਬੋਟ ਨਾਲ ਮੈਂਟਲ ਚੈੱਕਅਪ ਲੈਣਾ ਬਹੁਤ ਆਸਾਨ ਹੈ। ਇਸ ਰੋਬੋਟ ਤਕਨੀਕ ਰਾਹੀ ਬਿਨਾਂ ਕਿਸੇ ਵੀ ਤਰ੍ਹਾਂ ਦੇ ਦਰਦ ਅਤੇ ਡਰ ਤੋਂ ਆਪਣਾ ਚੈੱਕ ਅਪ ਕਰਵਾ ਸਕਦੇ ਹਾਂ। ਇਸ ਦੇ ਨਾਲ ਨਾਲ ਇਸ ਚੈੱਕਅਪ ਦੀ ਰਿਪੋਰਟ ਤੁਹਾਨੂੰ ਤੁਹਾਡੇ ਘਰ ਬੈਠੇ ਹੀ ਆਨਲਾਈਨ ਉਪਲਬਧ ਹੋ ਜਾਵੇਗੀ। ਇਹ ਡੈਂਟਲ ਵੈਨ 16 ਤੋਂ ਵੱਧ ਡਾਕਟਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ ਜਿਸਦੇ ਪ੍ਰਮੁੱਖ ਡਾਕਟਰ ਪਰਮਿੰਦਰ ਸਿੰਘ ਸਿੱਧੂ, ਡੈਂਟਲ ਸਰਜਨ ਹੋਣਗੇ। ਇਸ ਵੈਨ ਦੇ ਸ਼ੁਰੂ ਹੁੰਦਿਆਂ ਸਾਰ 15 ਪਿੰਡਾਂ ਦਾ ਸੱਦਾ ਆ ਚੁੱਕਿਆ ਹੈ ਤੇ ਡਾਕਟਰ ਸਾਹਿਬ ਨੇ ਵੀ ਉਹਨਾਂ ਪਿੰਡਾਂ ਦੇ ਵਿੱਚ ਡੈਂਟਲ ਕੈਂਪ ਲਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਇਸ ਗੱਲ ਨੂੰ ਲੈ ਕੇ ਪਿੰਡਾਂ ਵਾਲਿਆਂ ਵਿੱਚ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੁਹਿੰਮ ਨਾਲ ਜੁੜਨ ਲਈ ਹੋਰ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਵੀ ਇਸ ਡੈਂਟਲ ਵੈਨ ਨੂੰ ਆ ਕੇ ਕੈਂਪ ਲਾਉਣ ਦੇ ਸੱਦੇ ਦਿੱਤੇ ਹਨ।
ਇਸਦੇ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੋਬਾਇਲ ਐਪ ਵੀ ਬਣਾਈ ਜਾਵੇਗੀ ਜਿਸ ਦੇ ਵਿੱਚ ਸਾਰੀ ਰਿਪੋਰਟ ਬੰਦੇ ਨੂੰ ਉਸ ਦੇ ਫੋਨ ਤੇਮਿਲ ਜਾਇਆ ਕ
ਰੇਗੀ। ਇਸ ਮੌਕੇ ਤੇ ਸਰਦਾਰ ਜਨਮੇਜਾ ਸਿੰਘ ਜੌਹਲ, ਮਸ਼ਹੂਰ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਅਤੇ ਉਂਘੇ ਕਲਾਕਾਰ ਜਸਵੰਤ ਸੰਦੀਲਾ ਅਤੇ ਇੰਦਰਜੀਤ ਨਿੱਕੂ ਵੀ ਸ਼ਾਮਿਲ ਹੋਏ। ਸਾਰੇ ਬੁੱਧੀਜੀਵੀਆਂ ਨੇ ਇਸ ਮੁਹਿੰਮ ਨੂੰ ਸਹਿਯੋਗ ਦਿੰਦੇ ਹੋਏ ਆਪਣਾ ਅਸ਼ੀਰਵਾਦ ਦਿੱਤਾ। ਇਸ ਉਪਰਾਲੇ ਦੇ ਵਿੱਚ ਸਮਾਜਿਕ ਸੰਸਥਾਵਾਂ ਜਿਵੇਂ ਕਿ ਮਨੁੱਖਤਾ ਦੀ ਸੇਵਾ, ਭਵਿਆ ਦੇਵ, ਰੋਟਰੀ, ਏਕ ਨੂਰ, ਆਈ.ਓ. ਸੀ., ਯੂਨਾਈਟਡ ਸਿੱਖਸ, ਈਕੋਸਿੱਖ, ਜੇ.ਸੀ.ਐਈ. ਅਤੇ ਸੋਡੀ ਫਾਉਡੇਸ਼ਨ ਆਦਿ ਐਨਜੀਓਜ਼ ਦਾ ਇਸ ਉਪਰਾਲੇ ਦੇ ਵਿੱਚ ਬਹੁਤ ਜਿਆਦਾ ਸਹਿਯੋਗ ਰਿਹਾ।