ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ ਜਰਖੜ ਖੇਡ ਸਟੇਡੀਅਮ ਅਤੇ ਜੰਨਤ ਏ ਜਰਖੜ ਦਾ ਵਿਸ਼ੇਸ਼ ਦੌਰਾ.

 

   ਲੁਧਿਆਣਾ 26 ਮਾਰਚ (ਇੰਦਰਜੀਤ) -   ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ  ਬੀਤੇ ਦਿਨੀ ਜਰਖੜ ਖੇਡ ਸਟੇਡੀਅਮ ਦਾ ਵਿਸ਼ੇਸ਼ ਦੌਰਾ ਕੀਤਾ । ਉਹਨਾਂ ਨੇ ਜਰਖੜ ਖੇਡ ਸਟੇਡੀਅਮ ਵਿਖੇ ਲੱਗੀ ਐਸਟਰੋਟਰਫ,  ਹੋਸਟਲ ਅਤੇ ਹੋਰ ਖੇਡ ਮੈਦਾਨਾਂ ਦਾ  ਮੁਆਇਨਾ ਕੀਤਾ।  ਉਹਨਾਂ ਆਖਿਆ ਕਿ ਜਰਖੜ ਖੇਡ ਸਟੇਡੀਅਮ ਵਾਕਿਆ ਹੀ ਪੇਂਡੂ ਖੇਡਾਂ ਦਾ ਇੱਕ ਮੱਕਾ ਹੈ ।   ਉਨਾ ਆਖਿਆ ਹਲਕਾ ਸਮਰਾਲਾ ਦੇ ਵਿੱਚ ਵੱਡੇ ਪੱਧਰ ਤੇ ਖੇਡ ਸਟੇਡੀਅਮਾ ਦੀ ਸਥਾਪਨਾ ਕੀਤੀ ਜਾਵੇਗੀ ।  ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ  ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਹੋਰ  ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ।

                      ਇਸ ਮੌਕੇ  ਜਗਤਾਰ ਸਿੰਘ ਦਿਆਲਪੁਰਾ ਵਿਧਾਇਕ ਸਮਰਾਲਾ  ਜੰਨਤ ਏ ਜਰਖੜ  ਨੂੰ ਵੀ ਵੇਖਣ ਲਈ ਉਚੇਚੇ ਤੌਰ ਤੇ ਗਏ ,  ਇਸ ਮੌਕੇ ਉਹਨਾਂ ਨਾਲ  ਬਹੁਤ ਹੀ ਰਾਜਨੀਤਿਕ ਅਤੇ ਸਮਾਜਿਕ ਗੱਲਾਂ ਹੋਈਆਂ , ਬਾਈ ਜਗਤਾਰ  ਸਿੰਘ ਦਿਆਲਪੁਰਾ ਜੰਨਤ ਏ ਜਰਖੜ ਨੂੰ ਵੇਖ ਕੇ ਬਾਗੋ ਬਾਗ ਹੋਏ ਉਹਨਾਂ ਆਖਿਆ ਕਿ  ਜਨਤ ਏ ਜਰਖੜ ਪੰਜਾਬ ਦਾ ਇੱਕ ਵਿਲੱਖਣ  ਅਜੂਬਾ ਬਣੇਗਾ ।  ਦੁਨੀਆ ਭਰ ਦੇ ਸ਼ੈਲਾਨੀ  ਜੰਨਤ ਏ ਜਰਖੜ ਨੂੰ ਵੇਖਣ ਆਇਆ ਕਰਨਗੇ ।  ਇਸ ਮੌਕੇ ਗੁਰ ਸਤਿੰਦਰ ਸਿੰਘ ਪ੍ਰਗਟ ਕੋਚ ,ਸ਼ਿੰਗਾਰਾ ਸਿੰਘ ਜਰਖੜ ,ਅਮਰੀਕ ਸਿੰਘ  ਜਰਖੜ, ਸੁਰਿੰਦਰ ਸਿੰਘ ਜਰਖੜ ,ਰਜਿੰਦਰ ਸਿੰਘ ਜਰਖੜ , ਕੋਚ ਗੁਰਤੇਜ ਸਿੰਘ ,  ਸਾਹਿਬ ਜੀਤ ਸਿੰਘ ਸਾਬੀ ਜਰਖੜ ,  ਤਜਿੰਦਰ ਸਿੰਘ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।