ਸੀਐਮ ਭਗਵੰਤ ਮਾਨ ਦੇ ਵਿਹੜੇ ਆਈ ਰੌਣਕ, ਪਤਨੀ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਦਿੱਤਾ ਜਨਮ.

ਚੰਡੀਗੜ੍ਹ -=ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਪਿਤਾ ਬਣ ਗਏ ਹਨ।  

ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ।

  ਇਹ ਜਾਣਕਾਰੀ ਖੁਦ ਭਗਵੰਤ ਮਾਨ ਨੇ ਆਪਣੇ ਟਵਿਟਰ ਹੈਂਡਲ 'ਤੇ ਦਿੱਤੀ ਹੈ।

ਉਹਨਾਂ ਨੂੰ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ।


 ਸੀਐਮ ਭਗਵੰਤ ਸਿੰਘ ਮਾਨ ਅਤੇ ਡਾ.ਗੁਰਪ੍ਰੀਤ ਕੌਰ ਦਾ ਵਿਆਹ ਮਾਰਚ 2022 ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। 


 ਮਾਨ ਨੇ ਮਾਰਚ 2022 ਵਿੱਚ ਹਰਿਆਣਾ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕੀਤਾ ਸੀ।  ਗੁਰਪ੍ਰੀਤ ਕੌਰ ਕੁਰੂਕਸ਼ੇਤਰ ਦੇ ਪਿਹੋਵਾ ਦੇ ਪਿੰਡ ਗੁਮਥਲਾ ਗਡੂ ਦੀ ਰਹਿਣ ਵਾਲੀ ਹੈ।  ਡਾ: ਗੁਰਪ੍ਰੀਤ ਕੌਰ ਦੇ ਪਰਿਵਾਰ ਦਾ ਵੀ ਸਿਆਸੀ ਪ੍ਰਭਾਵ ਹੈ।


 ਭਗਵੰਤ ਮਾਨ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ।  ਮਾਨ ਦਾ ਬੇਟਾ ਦਿਲਸ਼ਾਨ ਮਾਨ ਅਤੇ ਬੇਟੀ ਸੀਰਤ ਕੌਰ ਮਾਨ ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿੱਚ ਰਹਿੰਦੇ ਹਨ।  ਦੋਵੇਂ ਬੱਚੇ ਆਪਣੇ ਪਿਤਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਵੀ ਪੁੱਜੇ ਸਨ।

  20 ਮਾਰਚ 2015 ਨੂੰ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਨੇ ਅਦਾਲਤ ਵਿੱਚ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ।  ਇਸ ਪਟੀਸ਼ਨ ਵਿੱਚ ਮਾਨ ਦੀ ਦਲੀਲ ਸੀ ਕਿ ਉਹ ਸਿਆਸਤ ਕਾਰਨ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੈ।