5 ਕਿਲੋ 50 ਗ੍ਰਾਮ ਹੈਰੋਇਨ ਅਤੇ ਮੋਟਰਸਾਇਕਲ ਸਮੇਤ 2 ਆਰੋਪੀ ਕਾਬੂ.
ਲੁਧਿਆਣਾ: ਏ.ਆਈ.ਜੀ. STF ਲੁਧਿਆਣਾ ਰੇਂਜ ਸਨੇਹਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਦੇ ਨਸ਼ੇ ਦੇ ਮੁਕੱਦਮਿਆਂ ਵਿੱਚੋਂ ਭਗੌੜੇ ਵਿਅਕਤੀਆਂ ਅਤੇ ਨਸ਼ੇ ਦੇ ਤਸਕਰਾਂ ਦੀ ਭਾਲ ਦੇ ਸਬੰਧ ਵਿੱਚ ਦੇਵੀਦਾਸਪੁਰਾ ਕੱਟ, ਨੇੜੇ ਇੰਦਰ ਫਾਰਮ, ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਨੂੰ ਜਾਂਦੀ ਜੀ.ਟੀ. ਰੋਡ ਏਰੀਆ ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਵਿਖੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ, “ਅੰਮ੍ਰਿਤਪਾਲ ਸਿੰਘ ਉਰਫ ਮੱਤੀ (ਉਮਰ ਕਰੀਬ 22 ਸਾਲ) ਪੁੱਤਰ ਬੱਬਲਦੀਪ ਸਿੰਘ ਵਾਸੀ ਗਲੀ ਨੰ.3, ਮੁਹੱਲਾ ਮੋਹਕਮਪੁਰਾ ਨੇੜੇ ਝੁੱਗੀਆਂ ਵਾਲਾ ਚੋਂਕ ਥਾਣਾ ਮੋਹਕਮਪੁਰਾ, ਜਿਲ੍ਹਾ ਅੰਮ੍ਰਿਤਸਰ ਅਤੇ ਸੰਨੀ ਕੁਮਾਰ ਉਰਫ ਸੰਨੀ (ਉਮਰ ਕਰੀਬ 20) ਪੁੱਤਰ ਡੱਬੂ ਮੰਡਲ ਵਾਸੀ ਗਲੀ ਨੰ.1, ਮੁਹੱਲਾ ਮੋਹਕਮਪੁਰਾ ਨੇੜੇ ਝੁੱਗੀਆਂ ਵਾਲਾ ਚੋਂਕ ਥਾਣਾ ਮੋਹਕਮਪੁਰਾ, ਜਿਲ੍ਹਾ ਅੰਮ੍ਰਿਤਸਰ, ਜੋ ਦੋਨੋਂ ਜਣੇ ਰਲ ਕੇ ਕਾਫੀ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਨਜਾਇਜ ਧੰਦਾ ਕਰਦੇ ਆ ਰਹੇ ਹਨ, ਜਿੰਨਾਂ ਨੇ ਅੱਜ ਸਪਲੈਂਡਰ ਮੋਟਰਸਾਇਕਲ ਬਿਨਾਂ ਨੰਬਰੀ ਰੰਗ ਕਾਲਾ ਪਰ ਸਵਾਰ ਹੋ ਕੇ ਇਸੇ ਰਸਤੇ ਰਾਹੀਂ ਜੰਡਿਆਲਾ ਗੁਰੂ ਵਾਲੀ ਸਾਇਡ ਵੱਲ ਨੂੰ ਅਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ ਹੈ।ਜੇਕਰ ਇੱਥੇ ਹੀ ਸਖਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਉਰਫ ਮੱਤੀ ਅਤੇ ਸੰਨੀ ਕੁਮਾਰ ਉਰਫ ਸੰਨੀ ਉਕਤਾਨ ਦੋਵੇਂ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਜਿਸ ਤੇ ਮੁਖਬਰੀ ਪੱਕੀ ਅਤੇ ਭਰੋਸੇਯੋਗ ਹੋਣ ਪਰ ਮੁਖਬਰੀ ਦੇ ਅਧਾਰ ਪਰ ਦੋਵੇਂ ਦੋਸ਼ੀਆਨ ਦੇ ਬਰਖਿਲਾਫ ਮੁਕੱਦਮਾ 21, 29 NDPS Act ਥਾਣਾ ਐੱਸ.ਟੀ.ਐੱਫ ਸੋਹਾਣਾ ਸੈਕਟਰ 79 ਮੋਹਾਲੀ ਜਿਲਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾਇਆ। ਫਿਰ ਮੁਖਬਰ ਦੀ ਇਤਲਾਹ ਮੁਤਾਬਿਕ ਅਰੋਪੀਆਨ ਅੰਮ੍ਰਿਤਪਾਲ ਸਿੰਘ ਉਰਫ ਮੱਤੀ ਅਤੇ ਸੰਨੀ ਕੁਮਾਰ ਉਰਫ ਸੰਨੀ ਉਕਤਾਨ ਨੂੰ ਦੌਰਾਨੇ ਨਾਕਾਬੰਦੀ ਦੇਵੀਦਾਸਪੁਰਾ ਕੱਟ, ਨੇੜੇ ਇੰਦਰ ਫਾਰਮ, ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਨੂੰ ਜਾਂਦੀ ਜੀ.ਟੀ. ਰੋਡ ਏਰੀਆ ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਤੋਂ ਸਮੇਤ ਮੋਟਰਸਾਇਕਲ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਦੇ ਕਾਬੂ ਕਰਕੇ ਜਦੋਂ ਅਜੇ ਕੁਮਾਰ ਉੱਪ ਕਪਤਾਨ ਪੁਲਿਸ/ਸਪੈਸਲ ਟਾਸਕ ਫੋਰਸ/ ਲੁਧਿਆਣਾ ਰੇਂਜ ਨੂੰ ਮੌਕਾ ਪਰ ਬੁਲਾਕੇ ਉਹਨਾਂ ਦੀ ਹਾਜਰੀ ਵਿੱਚ ਅਰੋਪੀਆਨ ਉੱਕਤਾਨ ਅਤੇ ਉਹਨਾਂ ਦੇ ਕਬਜਾ ਵਿੱਚਲੇ ਬੈਗ ਰੰਗ ਗ੍ਰੇਅ ਦੀ ਤਲਾਸ਼ੀ ਕੀਤੀ ਤਾਂ ਬੈਗ ਰੰਗ ਗ੍ਰੇਅ ਵਿੱਚੋਂ 5 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ।