ਹਲਕਾ ਆਤਮ ਨਗਰ 'ਚ ਕਾਂਗਰਸ ਨੂੰ ਕਰਾਰਾ ਝਟਕਾ.

 

*ਪੰਜਾਬ ਪ੍ਰਦੇਸ਼ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਚੇਅਰਮਮੈਨ ਰੇਸ਼ਮ ਸਿੰਘ ਸੱਗੂ ਆਪ ਦੀ ਬੇੜੀ 'ਚ ਸਵਾਰ*

ਲੁਧਿਆਣਾ, 6 ਅਪ੍ਰੈਲ (ਕੁਨਾਲ ਜੇਤਲੀ)- ਅੱਜ ਹਲਕਾ ਆਤਮ ਨਗਰ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਚੇਅਰਮਮੈਨ ਰੇਸ਼ਮ ਸਿੰਘ ਸੱਗੂ ਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਿਰੋਪਾਓ ਭੇਂਟ ਕਰਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕੀਤਾ। ਇਸ ਸਮੇਂ ਵਿਧਾਇਕ ਸਿੱਧੂ ਨੇ ਕਿਹਾ ਕਿ ਸ. ਸੱਗੂ ਬੜੇ ਸੂਝਵਾਨ ਅਤੇ ਮਿਹਨਤੀ ਇਨਸਾਨ ਹਨ ਜਿੰਨਾਂ ਨੂੰ ਅੱਜ ਪਾਰਟੀ ਵਿਚ ਸ਼ਾਮਲ ਕਰਦਿਆਂ ਉਹ ਮਾਣ ਮਹਿਸੂਸ ਕਰ ਰਹੇ ਹਨ। ਇਹੋ ਜਿਹੇ ਆਗੂਆਂ ਦੀ ਪਾਰਟੀ ਕਦਰ ਕਰਦੀ ਹੈ ਅਤੇ ਰਹੇਗੀ। ਉਨ੍ਹਾਂ ਕਿਹਾ ਕਿ ਸਮਾਂ ਆਉਣ 'ਤੇ ਉਹਨਾਂ ਨੂੰ ਉੱਚ ਅਹੁਦੇ ਨਾਲ ਨਿਵਾਜਿਆ ਜਾਵੇਗਾ। ਪੁੱਛੇ ਗਏ ਸਵਾਲ ਦੇ ਜਵਾਬ 'ਚ ਸ. ਸੱਗੂ ਨੇ ਕਿਹਾ ਕਿ ਉਹ ਕਾਂਗਰਸ ਲੀਡਰਸ਼ਿਪ ਦੇ ਬੇਲੋੜੇ ਦਖਲ ਤੋਂ ਨਰਾਜ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ ਦੋ ਸਾਲ ਤੋਂ ਹਲਕਾ ਆਤਮ ਨਗਰ 'ਚ ਕੋਈ ਪਾਰਟੀ ਇੰਚਾਰਜ ਨਹੀਂ ਲਗਾ ਸਕੀ ਜਦ ਕਿ ਉਹਨਾਂ ਪਾਰਟੀ ਦੀ ਚੜਦੀ ਕਲਾ ਲਈ ਬਹੁਤ ਮਿਹਨਤ ਕੀਤੀ ਸੀ। ਉਹਨਾਂ ਕਿਹਾ ਕਿ ਜੋ ਸੇਵਾ ਆਪ ਪਾਰਟੀ ਨੇ ਮੈਨੂੰ ਸੌਂਪੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਲੋਕ ਹਿੱਤੂ ਨੂੰ ਘਰ ਘਰ ਪਹੁੰਚਾਉਣਗੇ। ਇਸ ਸਮੇਂ ਉਨ੍ਹਾਂ ਨਾਲ ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਯੂਨਾਇਟਡ ਸਾਈਕਲ ਪਾਰਟਸ, ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ ਸੋਨੂੰ, ਹਰਮਨ ਸਿੰਘ, ਕਮਲ ਕਪੂਰ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਹੈਪੀ, ਪ੍ਰਭਜੋਤ ਸਿੰਘ, ਇਕਓਂਕਾਰ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।