ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ.
ਲੁਧਿਆਣਾ, 8 ਅਪ੍ਰੈਲ (ਇੰਦ੍ਰਜੀਤ)-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਦੀਆਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਮੀਟਿੰਗ ਹੋਈ | ਜਿਸ 'ਚ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਨਾਲ ਖੇਤਾਂ 'ਚ ਖੜੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ | ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਨਾਲ ਖੇਤਾਂ 'ਚ ਖੜੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ | ਇਸ ਕਰਕੇ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਨ, ਉਹ ਜਲਦੀ ਤੋਂ ਜਲਦੀ ਕਣਕ ਦੀ ਫਸਲ ਦੀ ਗਿਰਦਾਵਰੀ ਕਰਕੇ ਬਣਦੀ ਉਚਿਤ ਰਕਮ ਨਾਲ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜਾ ਜਲਦੀ ਤੋਂ ਜਲਦੀ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਗੰਨੇ ਦੀ ਸਾਰੀ ਫਸਲ ਗੰਨਾ ਮਿੱਲਾਂ ਵਿੱਚ ਪਹੁੰਚ ਚੁੱਕੀ ਹੈ, ਪਰ ਸਰਕਾਰ ਨੇ ਹੁਣ ਤਕ ਐਲਾਨ ਕੀਤੀ ਰੁਪਏ 55 ਪ੍ਰਤੀ ਕੁਇੰਟਲ, ਦੀ ਰਕਮ ਪੂਰਾ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ। ਜਥੇਬੰਦੀ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਕਿ ਐਲਾਨੀ ਹੋਈ ਰਕਮ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇ। ਓਹਨਾ ਅੱਗੇ ਬੋਲਦਿਆਂ ਕਿਹਾ ਕਿ ਜੱਥੇਬੰਦੀ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਬਿਜਲੀ ਮਹਿਕਮੇ ਨੂੰ ਹਦਾਇਤ ਕਰੇ ਕਿ ਜਿਥੇ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ, ਉਨ੍ਹਾਂ ਦੀ ਮੁਰੰਮਦ ਜਲਦ ਤੋਂ ਜਲਦ ਕੀਤੀ ਜਾਵੇ | ਹਰਮੀਤ ਸਿੰਘ ਕਾਦੀਆਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਅਤੇ ਮੋਟਰਾਂ ਉਤੇ ਪਾਣੀ ਦੀਆਂ ਟੈਂਕੀਆਂ ਭਰਕੇ ਰੱਖਣ ਤਾਂ ਜੋ ਕਿਸੇ ਅਣਸੁਖਾਵੇ ਸਮੇਂ ਮੱਦਦ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਵਿਸਾਖੀ ਦੇ ਮਹੀਨੇ ਵਿਚ ਨਹਿਰਾਂ ਦੇ ਟੇਲਾਂ ਤੱਕ ਪਾਣੀ ਦੀ ਉਪਲੱਬਧਤਾ ਪੂਰੀ ਸਮਰਥਾ ਨਾਲ ਅਖੀਰਲੇ ਮੋਘੇ ਤੱਕ ਪਹੁੰਚਾਈ ਜਾਵੇ ਤਾਂ ਜੋ ਨਰਮੇ ਦੀ ਫਸਲ ਦੀ ਬਿਜਾਈ ਅਤੇ ਬਾਗਾਂ ਦੀ ਫਸਲ ਦੀ ਸਹੀ ਢੰਗ ਨਾਲ ਸਿੰਚਾਈ ਕਰਕੇ ਉਨ੍ਹਾਂ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਹਰ ਇਕ ਖਰੀਦ ਕੇਂਦਰ ਵਿਚ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਵਾ ਪਵੇ | ਹਰਮੀਤ ਸਿੰਘ ਕਾਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦਾ ਇਕ ਸਾਲ ਪਹਿਲਾ ਬਿਆਨ ਯਾਦ ਕਰਵਾਇਆ, ਜਿਸ 'ਚ ਮੁੱਖ ਮੰਤਰੀ ਪੰਜਾਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੇ ਸੀਜਨ 'ਚ ਪੀਆਰ-126 ਕਿਸਮ ਦੀ ਬਿਜਾਈ ਕਰਨ, ਜਿਸਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਉਪਰੋਕਤ ਕਿਸਮ ਸਾਰੇ ਪੰਜਾਬ ਵਿਚ ਬਹੁਤਾਤ ਵਿਚ ਲਗਾਈ ਗਈ | ਹੁਣ ਸੋ ਪਨੀਰੀ ਬੀਜਣ ਦਾ ਸਮਾਂ ਆ ਚੁੱਕਾ, ਪਰੰਤੂ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਕਿ ਕਿਹੜੀ ਕਿਸਮ ਝੋਨੇ ਦੀ ਬੀਜੀ ਜਾਵੇ |
ਝੋਨੇ ਦੇ ਪ੍ਰਤੀ C. M ਆਪਣੀ ਨੀਤੀ ਸਪੱਸਟ ਕਰੇ।