ਇਸਰੋ ਦੇ ਚੇਅਰਮੈਨ ਪਹੁੰਚੇ ਲੁਧਿਆਣਾ; ਚੰਦਰਯਾਨ-4 ਬਾਰੇ ਵੀ ਕੀਤੀ ਗੱਲਬਾਤ.
ਲੁਧਿਆਣਾ (ਕੁਨਾਲ ਜੇਤਲੀ) - ਚੰਦਰਯਾਨ-4 ਪ੍ਰੋਜੈਕਟ ਸਬੰਧੀ ਇਸਰੋ ਦੇ ਚੇਅਰਮੈਨ ਡਾ. ਐੱਸ ਸੋਮਨਾਥ ਨੇ ਕਿਹਾ ਹੈ ਕਿ ਇਸ ਵਾਰ ਸਾਡੀ ਕੋਸ਼ਿਸ਼ ਚੰਦਰਮਾ 'ਤੇ ਜਾ ਕੇ ਉੱਥੋਂ ਨਮੂਨੇ ਲੈ ਕੇ ਰਾਕੇਟ ਨੂੰ ਧਰਤੀ 'ਤੇ ਵਾਪਸ ਲਿਆਉਣ ਦੀ ਹੋਵੇਗੀ।
ਇੱਥੋਂ ਦੇ ਸਤ ਪਾਲ ਮਿੱਤਲ ਸਕੂਲ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਇਸਰੋ ਦੇ ਚੇਅਰਮੈਨ ਨੇ ਇਸ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ। ਹਾਲਾਂਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਸੇ ਵੀ ਪ੍ਰੋਜੈਕਟ ਦੀ ਸ਼ੁਰੂਆਤ ਸਬੰਧੀ ਵਿਗਿਆਨੀਆਂ ਦੀਆਂ ਭਾਵਨਾਵਾਂ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਸਰੋ ਕੋਲ ਇਸ ਸਮੇਂ ਕਈ ਪ੍ਰੋਜੈਕਟ ਚੱਲ ਰਹੇ ਹਨ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਲਈ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਲਿਆਂਦੇ ਜਾਂਦੇ ਹਨ।
