ਝੂਠੇ ਵਾਅਦੇ ਕਰਕੇ ਵੋਟਾਂ ਲੈਣ ਵਾਲੀਆਂ ਪਾਰਟੀਆਂ ਲਈ ਕਾਨੂੰਨ ਬਣੇ : ਲੱਖੋਵਾਲ.
ਲੁਧਿਆਣਾ (ਇੰਦ੍ਰਜੀਤ) : ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨੇਵਾਰ ਮੀਟਿੰਗ ਸ. ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸ.ਅਵਤਾਰ ਸਿੰਘ ਮੋਹਲੋਂ ਸਰਪਰਸਤ ਤੇ ਯੂਨੀਅਨ ਦੇ ਅਹੁਦੇਦਾਰ,ਅਗਜੈਕਟਵ ਮੈਂਬਰ ਤੇ ਸਾਰੇ ਜਿਲਾ ਪ੍ਰਧਾਨ ਸ਼ਾਮਿਲ ਹੋਏ ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਕਿਹਾ ਜਿਵੇਂ ਹੀ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ ਸਾਰੀਆਂ ਪਾਰਟੀਆਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਨਾਲ ਝੂਠੇ ਵਾਅਦੋ ਕਰਨੇ ਸ਼ੁਰੂ ਕਰ ਦਿੱਤੇ ਹਨ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਸੁਆਮੀਨਾਥਨ ਦੀ ਰਿਪੋਰਟ ਸੀਟੂ+50% ਦੇ ਹਿਸਾਬ ਨਾਲ ਫਸਲਾਂ ਦੀ ਖਰੀਦ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਹ ਵਾਅਦਾ ਹੀ ਰਿਹਾ। ਜਮੀਨੀ ਪੱਧਰ ਤੇ ਕੋਈ ਵੀ ਕਾਨੂੰਨ ਇਸ ਸੰਬੰਧੀ ਨਾ ਬਣ ਸਕਿਆ।ਇਸੇ ਤਰ੍ਹਾਂ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਜੋ ਸਿਰਫ ਇਕ ਚੋਣ ਸਟੰਟ ਸੀ। ਹੁਣ ਚੋਣ ਕਮਿਸ਼ਨ ਨੂੰ ਕੋਈ ਸਖਤ ਫੈਸਲਾਂ ਲੈਣਾ ਚਾਹੀਦਾ ਹੈ ਕਿ ਜਿਹੜੀ ਵੀ ਪਾਰਟੀ ਲੋਕਾਂ ਨਾਲ ਵੋਟਾਂ ਲੈਣ ਲਈ ਵਾਅਦੇ ਕਰੇਗੀ ਉਹ ਸੱਤਾ ਵਿੱਚ ਆਉਣ ਤੇ ਹਰ ਹਾਲਤ ਜਮੀਨੀ ਪੱਧਰ ਤੇ ਆਪਣੇ ਕੀਤੇ ਵਾਅਦੇ ਪੂਰੇ ਕਰੇਗੀ ਚੋਣ ਕਮਿਸ਼ਨ ਕਾਨੂੰਨ ਬਣਾਵੇ ਕਿ ਪਾਰਟੀ ਨੇ ਜੋ ਚੋਣ ਮੇਨਫੈਸਟੋ ਵਿੱਚ ਕਿਹਾ ਹੈ ਉਹ ਸੱਤਾ ਵਿੱਚ ਆਉਣ ਤੇ ਹਰ ਹਾਲ ਲਾਗੂ ਕਰਵਾਉਣ ਲਈ ਉਹ ਪਾਬੰਦ ਹੋਵੇ ਜਿਸ ਨਾਲ ਪਾਰਟੀਆਂ ਸਿਰਫ ਲੋਕਾਂ ਨਾਲ ਉਹ ਹੀ ਵਾਅਦੇ ਕਰਨਗੀਆ ਜੋ ਪੂਰੇ ਕੀਤੇ ਜਾ ਸਕਦੇ ਹੋਣ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਮਿੰਦਰ ਸਿੰਘ ਖਹਿਰਾ,ਪਰਸ਼ੋਤਮ ਸਿੰਘ, ਬਲਦੇਵ ਸਿੰਘ ਸ਼ਾਹਕੋਟ ਨੇ ਕਿਹਾ ਕਿ ਜਿਸ ਪਾਰਟੀ ਨੇ ਕਿਸਾਨਾਂ ਨਾਲ ਐਮ.ਐੱਸ.ਪੀ ਤੇ ਖਰੀਦ ਗਰੰਟੀ ਕਾਨੂੰਨ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ,ਪਰਚੇ ਰੱਦ ਕਰਨੇ, 700 ਤੋਂ ਉਪਰ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਜਿਹੇ ਵਾਅਦੇ ਦਿੱਲੀ ਧਰਨਾਂ ਚੁੱਕਣ ਮੌਕੇ ਕਿਸਾਨਾਂ ਨਾਲ ਕੀਤੇ ਸਨ ਹੁਣ ਇਹ ਪਾਰਟੀ ਸਭ ਕੁਝ ਮੁਕਰ ਚੁੱਕੀ ਹੈ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤਿੰਨ ਖੇਤੀ ਕਾਨੂੰਨ ਲੁਕਵੇ ਢੰਗ ਨਾਲ ਦੁਬਾਰਾ ਲਿਆ ਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਰੁਟੋਡਾ, ਭੁਪਿੰਦਰ ਸਿੰਘ ਮਹੇਸ਼ਰੀ ਤੇ ਗੁਰਪ੍ਰੀਤ ਸਿੰਘ ਸਾਹਬਾਣਾ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਮੰਡੀਆਂ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਐੱਫ.ਸੀ.ਆਈ ਦੇ ਕਈ ਗੁਦਾਮਾਂ ਅੰਦਰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਸਾਈਲੇ ਲੱਗ ਗਏ ਹਨ ਜੋ ਆਉਣ ਵਾਲੇ ਕਣਕ ਦੇ ਸੀਜ਼ਨ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ ਸਾਈਲੇ ਦੇ ਨਾਲ ਲੱਗਦੀਆਂ ਮੰਡੀਆਂ ਵਿੱਚ ਕਣਕ ਦੇ ਸੀਜਨ ਦੌਰਾਨ ਬਾਰਦਾਨਾਂ ਘੱਟ ਭੇਜਿਆ ਜਾਵੇਗਾ ਤਾਂ ਕਿ ਕਿਸਾਨ ਮਜ਼ਬੂਰੀ ਬੱਸ ਮੰਡੀ ਵਿਚ ਆਉਣ ਵਾਲੀ ਆਪਣੀ ਕਣਕ ਸਿੱਧੀ ਸਾਈਲੇ ਵਿੱਚ ਹੀ ਲੈਣ ਜਾਣ ਇਸ ਨਾਲ ਮਜ਼ਦੂਰ ਟਰੈਕ ਅਪਰੇਟਰ, ਡਰਾਈਵਰ,ਆੜਤੀ ਵਰਗ ਸਾਰੇ ਵਿਹਲੇ ਹੋ ਜਾਣਗੇ ਆੜਤੀਆਂ ਨੂੰ ਇੱਕ ਦੇ ਸਾਲ ਆੜਤ ਮਿਲੇਗੀ ਫਿਰ ਇਹ ਵੀ ਬੰਦ ਹੋ ਜਾਵੇਗੀ ਤੇ ਅਨਾਜ ਮੰਡੀਆਂ ਵੀ ।- 2 ਸਾਲਾਂ ਅੰਦਰ ਬੰਦ ਹੋ ਜਾਣਗੀਆਂ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਸਾਰੀ ਫਸਲ ਸਾਈਲੇਆਂ ਦੀ ਬਜਾਏ ਸਰਕਾਰੀ ਮੰਡੀਆਂ ਵਿਚ ਹੀ ਲੈ ਕੇ ਜਾਣ ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਹੋਸ਼ ਆ ਸਕੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਝੰਡੂਕੇ ਗੁਲਜਾਰ ਸਿੰਘ ਘੱਲਕਲਾਂ ਤੋਂ ਸੂਰਤ ਸਿੰਘ ਕਾਦਰਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਦਿਨ ਵੇਲੇ ਬਿਜਲੀ ਦੀ ਸਪਲਾਈ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਫਸਲਾਂ ਸੁੱਕ ਰਹੀਆਂ ਹਨ ਸਰਕਾਰ ਬਰਸੀਮ ਹਰੇ ਚਾਰੇ,ਮੱਕੀ, ਗੰਨਾ ਤੇ ਸ਼ਬਜੀਆਂ ਦੀ ਫਸਲ ਦੀ ਸਿੰਜਾਈ ਲਈ ਨਹਿਰਾਂ ਸੂਇਆਂ ਤੇ ਕੱਸੀਆਂ ਵਿੱਚ ਪਾਣੀ ਛੱਡੇ ਤੇ ਬਿਜਲੀ ਦੀ ਸਪਲਾਈ ਵੀ ਦਿਨ ਵੇਲੇ ਮੋਟਰਾਂ ਨੂੰ ਦਿੱਤੀ ਜਾਵੇ ਤਾਂ ਜੋ ਕਿਸਾਨ ਦਿਨ ਦੇ ਸਮੇਂ ਆਪਣੀ ਫਸਲ ਨੂੰ ਪਾਣੀ ਲਾ ਸਕਣ। ਅੱਜ ਦੀ ਮੀਟਿੰਗ ਵਿੱਚ ਗੁਲਜ਼ਾਰ ਸਿੰਘ ਘੱਲਕਲਾਂ ਜਸਵੰਤ ਸਿੰਘ ਬੀਜਾ, ਸ਼ਿੰਗਾਰਾ ਸਿੰਘ,ਹਰਦਿਆਲ ਸਿੰਘ ਅਲੀਪੁਰ, ਸੁਰਮੁੱਖ ਸਿੰਘ ਸਲੇਬਰਾਹ, ਮਨਵੀਰ ਕੌਰ ਰਾਹੀ ਬਲਦੇਵ ਸਿੰਘ ਸਾਰੇ ਅਹੁਦੇਦਾਰ ਪੰਜਾਬ ਦਲਜੀਤ ਸਿੰਘ ਚਲਾਕੀ ਅਵਤਾਰ ਸਿੰਘ,ਦਰਸ਼ਨ ਸਿੰਘ ਜਟਾਣਾ, ਹਰਮੇਲ ਸਿੰਘ ਛੁਟੇਹੜੀ ਪ੍ਰਲਾਦ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਢਿੱਲੋਂ ਗੁਰਨਾਮ ਸਿੰਘ, ਮਨਪ੍ਰੀਤ ਸਿੰਘ ਦੇਹਕਲਾਂ ਕਾਕਾ ਸਿੰਘ ਬਰਾੜ, ਭਗਤ ਸਿੰਘ, ਮਨਦੀਪ ਸਿੰਘ ਮੋਹਲੋਂ, ਜਤਿੰਦਰਪਾਲ ਜਿੰਦੂ ਖੋਖਰ, ਨਿਰਮਲ ਸਿੰਘ ਸਨਪ੍ਰੀਤ ਸਿੰਘ, ਹਰੀ ਸਿੰਘ, ਜਗਤਾਰ ਸਿੰਘ,ਹਰਦੀਪ ਸਿੰਘ ਭਰਥਲਾ,ਅਮ੍ਰਿਤ ਸਿੰਘ ਰਾਜੇਵਾਲ,ਰਣਜੀਤ ਸਿੰਘ,ਲਾਭ ਸਿੰਘ, ਮਨਵਿੰਦਰ ਸਿੰਘ, ਰਾਮ ਸਿੰਘ ਸੂਰਤ ਸਿੰਘ, ਗੁਰਮੇਲ ਸਿੰਘ ਲਾਲ ਸਿੰਘ,ਅਵਤਾਰ ਸਿੰਘ, ਸ਼ਿੰਗਾਰਾ ਸਿੰਘ, ਇਕਬਾਲ ਸਿੰਘ, ਬਲਵੰਤ ਸਿੰਘ, ਮੁਖਤਿਆਰ ਸਿੰਘ, ਗਿਆਨ ਸਿੰਘ, ਤਰਲੋਚਨ ਸਿੰਘ,ਜਗੀਰ ਸਿੰਘ, ਗੁਰਵਿੰਦਰ ਸਿੰਘ ਰਾਜਵੰਤ ਸਿੰਘ,ਗੁਰਸ਼ਰਨ ਸਿੰਗ ਢੋਲਨਮਾਜਰਾ, ਮਨਪ੍ਰੀਤ ਸਿੰਘ, ਰਣਧੀਰ ਸਿੰਘ,ਮੇਘ ਸਿੰਘ, ਬਲਜਿੰਦਰ ਸਿੰਘ, ਕਰਨੈਲ ਸਿੰਘ, ਮਨਿੰਦਰਜੀਤ ਸਿੰਘ, ਗੁਰਜੰਟ ਸਿੰਘ, ਨਾਇਬ ਸਿੰਘ, ਹਰਬੰਸ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਕੌਰ, ਚਮਕੌਰ ਸਿੰਘ,ਭਜਨ ਸਿੰਘ, ਕਲਿਆਣ ਸਿੰਘ,ਸੋਹਣ ਸਿੰਘ,ਹਰਦੀਪ ਸਿੰਘ,ਸੁਖਮਿੰਦਰ ਸਿੰਘ, ਰਮਿੰਦਰ ਸਿੰਘ,ਮੇਘ ਸਿੰਘ,ਅਮਰੀਕ ਸਿੰਘ,ਹਰਪ੍ਰੀਤ ਰਾਜੇਵਾਲ,ਬੇਅੰਤ ਤੁਰਮਰੀ ਆਦਿ ਹਾਜ਼ਰ ਸਨ।