ਅਰੀਨਾ ਐਨੀਮੇਸ਼ਨ ਨੇ ਆਪਣੀ 19ਵੀਂ ਵਰ੍ਹੇਗੰਢ ਲੁਧਿਆਣਾ ਵਿਖੇ ਮਨਾਈ.
ਲੁਧਿਆਣਾ, 16 ਅਪ੍ਰੈਲ 2024: ਸਾਲ 2005 ਵਿੱਚ ਸ਼ੁਰੂ ਹੋਈ ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਗ੍ਰਾਫਿਕਸ ਐਨੀਮੇਸ਼ਨ ਅਤੇ ਵੀ.ਐਫ.ਐਕਸ ਦੇ ਖੇਤਰ ਵਿੱਚ 3000 ਤੋ ਵੱਧ ਵਿਦਿਆਰਥੀਆ ਨੂੰ ਸਫਲਤਾ ਪੂਰਵਕ ਸਿਖਾਈ ਦੇਣ ਅਤੇ ਵਿਦਿਆਰਥੀਆ .ਨੂੰ ਰੱਖਣ ਤੇ ਆਪਣਾ 19 ਸਾਲਾਂ ਦਾ ਜਸ਼ਨ ਮਨਾਇਆ।
ਅਰੀਨਾ ਐਨੀਮੇਸ਼ਨ ਲੁਧਿਆਣਾ ਦੀ ਸਭ ਤੋ ਪੁਰਾਣੀ ਅਤੇ ਪ੍ਰਮੁੱਖ ਐਨੀਮੇਸ਼ਨ ਸੰਸਥਾ ਹੈ। ਵਿਸਾਖੀ ਦੇ ਸੁਭ ਮੌਕੇ ਤੇ 15 ਅਪ੍ਰੈਲ ਨੂੰ ਆਯੋਜਿਤ ਪ੍ਰੋਗਰਾਮ ਸੱਭਿਆਚਾਰਕ ਵਿਰਸਤਾ ਅਤੇ ਕਲਾਤਮਕ ਉੱਤਮਤਾ ਦਾ ਇੱਕ ਜਿਉਂਦਾ ਸੁਮੇਲ ਸੀ।
ਦਿਨ ਦੀ ਸੁਰੂਆਤ ਸੁਖਮਨੀ ਸਾਹਿਬ ਦੇ ਪਵਿੱਤਰ ਪਾਠ ਨਾਲ ਹੋਈ। ਉਸ ਤੋ ਬਾਅਦ ਲੰਗਰ ਲਗਾਇਆ ਗਿਆ ਜਿੱਥੇ ਸਟਾਫ, ਵਿਦਿਆਰਥੀਆ ਅਤੇ ਮਹਿਮਾਨਾ ਨੇ ਸਮਾਨਤਾ ਅਤੇ ਸੰਗਤ ਦੀ ਭਾਵਨਾ ਨਾਲ ਲੰਗਰ ਛੱਕਿਆ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਇੱਕ ਅਵਾਰਡ ਸਮਾਗਮ ਸੀ ਜਿਸ ਵਿੱਚ ਐਨੀਮੇਸ਼ਨ ਦੇ ਖਤੇਰ ਵਿੱਚ ਮਹੱਤਪੂਰਨ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਮਾਲਿਕ ਸਚਿਨ ਸਚਦੇਵਾ ਅਤੇ ਪ੍ਰਾਚੀ ਸਚਦੇਵਾ ਨੇ ਪੁਰਸਕਾਰ ਵੰਡੇ।
ਵਿਦਿਆਰਥੀਆ ਨੂੰ ਉਹਨਾਂ ਦੀਆ ਪ੍ਰਾਪਤੀਆ ਲਈ ਤਹਿ ਦਿਲੋ ਵਧਾਈਆ ਦਿੱਤੀਆ ਗਈਆਂ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸੰਸਥਾ ਦੀ ਉੱਤਮਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਨਵੀਆਂ ਬੁਲੰਦੀਆਂ ਨੂੰ ਛੂਹਣ ਦੀ ਉਮੀਦ ਅਤੇ ਭਰੋਸਾ ਪ੍ਰਗਟਾਇਆ। ਉਨ੍ਹਾਂ ਮਾਣ ਨਾਲ ਕਿਹਾ ਕਿ ਪਿਛਲੇ 19 ਸਾਲਾਂ ਵਿੱਚ ਸੰਸਥਾ ਨੇ ਸਫਲਤਾਪੂਰਵਕ ਸਿਖਲਾਈ ਦੇ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ, ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਇੱਕ ਸ਼ੋਅਰੀਲ ਪੇਸ਼ਕਾਰੀ ਰਾਹੀਂ ਆਪਣੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਨੇ ਆਪਣੀ ਰਚਨਾਤਮਕਤਾ ਅਤੇ ਜੀਵੰਤਤਾ ਨਾਲ ਦਰਸ਼ਕਾਂ ਨੂੰ ਮੋਹ ਲਿਆ।
