ਡਾ: ਸਰੂਪ ਸਿੰਘ ਅਲਗ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਹਰਿਮੰਦਰ ਦਰਸ਼ਨ' ਦਾ ਹਿੰਦੀ ਅਨੁਵਾਦ ਜੈਪੁਰ 'ਚ ਹੋਇਆ ਰਿਲੀਜ਼.
ਲੁਧਿਆਣਾ, 18 ਅਪ੍ਰੈਲ (ਕੁਨਾਲ ਜੇਤਲੀ) - ਸਿੱਖ ਕੌਮ ਦੇ ਮਹਾਨ ਵਿਦਵਾਨ ਡਾ: ਸਰੂਪ ਸਿੰਘ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ, ਉਨ੍ਹਾਂ ਦੁਆਰਾ ਲਿਖੀ ਵਿਸ਼ਵ ਪ੍ਰਸਿੱਧ ਪੁਸਤਕ 'ਹਰਿਮੰਦਰ ਦਰਸ਼ਨ' ਦਾ ਹਿੰਦੀ ਅਨੁਵਾਦ ਜੈਪੁਰ ਦੇ ਮਹਾਨ ਸਮਾਜ ਸੇਵਕ ਡੀ.ਕੇ. ਜੈਨ ਨੇ ਜੈਪੁਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਜਾਰੀ ਕੀਤਾ।
ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਾ: ਸਰੂਪ ਸਿੰਘ ਅਲਗ ਦੇ ਸਪੁੱਤਰ ਰਮਿੰਦਰਪਾਲ ਸਿੰਘ ਅਲਗ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਡੀ.ਕੇ ਜੈਨ ਨੇ ਡਾ: ਸਰੂਪ ਸਿੰਘ ਅਲਗ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਦੀ ਤਹਿ ਦਿਲੋਂ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਅਲਗ ਦੇ ਸਾਹਿਤ ਨੇ ਮਨੁੱਖਤਾ ਦੀ ਮਦਦ ਕੀਤੀ ਹੈ ਕਿ ਲੋਕ ਉਨ੍ਹਾਂ ਦੁਆਰਾ ਲਿਖੀ ਗਈ ਕਿਤਾਬ ਦੇ ਕਾਰਨ ਉਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੱਕ ਯਾਦ ਰੱਖਣਗੇ।
ਇਹ ਪ੍ਰੋਗਰਾਮ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਗਿਆ।ਇਹ ਪੁਸਤਕ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੋਕਾਂ ਨੂੰ ਭੇਂਟ ਕੀਤੀ ਗਈ।
ਇਸ ਮੌਕੇ ਦਲੀਪ ਕੁਮਾਰ ਸਿੰਘ, ਸੁਖਵਿੰਦਰ ਪਾਲ ਸਿੰਘ ਅਲਗ, ਡੀ.ਕੇ. ਜੈਨ, ਕੁਲਦੀਪ ਪਵਾਰ, ਰਮਿੰਦਰਦੀਪ ਸਿੰਘ ਅਲਗ, ਸ਼੍ਰੀ ਅਮਰਜੀਤ ਸਿੰਘ ਆਦਿ ਹਾਜ਼ਰ ਸਨ।